ਬੋਲਡਨੈੱਸ ਨਾਲ ਭਰਪੂਰ ‘Ziddi Girls’, 5 ਕੁੜੀਆਂ ਨੇ ਮਚਾਇਆ ਧਮਾਲ!
OTT ‘ਤੇ ਬੋਲਡ ਵੈੱਬ ਸੀਰੀਜ਼ ਦਾ ਕਰੇਜ਼ ਵਧ ਰਿਹਾ ਹੈ। ‘ਜ਼ਿੱਦੀ ਗਰਲਜ਼’ ਨਾਂਅ ਦੀ ਨਵੀਂ ਵੈੱਬ ਸੀਰੀਜ਼ 27 ਫਰਵਰੀ ਤੋਂ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋਣ ਲੱਗੀ ਹੈ।
ਪੰਜ ਕੁੜੀਆਂ ਦੀ ਬੇਪਰਵਾਹ ਜ਼ਿੰਦਗੀ
‘ਜ਼ਿੱਦੀ ਗਰਲਜ਼’ ਦੀ ਕਹਾਣੀ ਦਿੱਲੀ ਦੇ ਮੈਟਿਲਡਾ ਹਾਊਸ ਕਾਲਜ ਵਿੱਚ ਦਾਖਲ ਹੋਈਆਂ ਪੰਜ ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਕਾਲਜ ਦੇ ਕੜੇ ਨਿਯਮ ਵੀ ਇਨ੍ਹਾਂ ਕੁੜੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਜੀਣ ਤੋਂ ਨਹੀਂ ਰੋਕ ਸਕਦੇ।
ਬੋਲਡ ਸੀਨ ਅਤੇ ਆਧੁਨਿਕ ਲਾਈਫਸਟਾਈਲ
ਸੀਰੀਜ਼ ‘ਚ ਪਿਆਰ, ਰੋਮਾਂਸ, ਕਿਸਿੰਗ, ਪੱਬ ‘ਚ ਮੌਜ-ਮਸਤੀ ਅਤੇ ਨਿਯਮ ਤੋੜਣ ਵਾਲੇ ਹਾਲਾਤ ਦਿਖਾਏ ਗਏ ਹਨ। ਟ੍ਰੇਲਰ ਤੋਂ ਹੀ ਇਹ ਜ਼ਾਹਰ ਹੋ ਜਾਂਦਾ ਹੈ ਕਿ ਸ਼ੋਅ ਬਹੁਤ ਬੋਲਡ ਹੋਵੇਗਾ।
ਸਟਾਰਕਾਸਟ ਤੇ ਨਿਰਦੇਸ਼ਨ
ਇਸ ਵੈੱਬ ਸੀਰੀਜ਼ ‘ਚ ਆਤੀਆ ਤਾਰਾ ਨਾਇਕ, ਉਮੰਗ ਭਦਾਨਾ, ਜ਼ੈਨਾ ਅਲੀ, ਦੀਆ ਦਾਮਿਨੀ, ਅਨੁਪ੍ਰਿਆ ਕਰੌਲੀ ਨੇ ਲੀਡ ਰੋਲ ਨਿਭਾਏ ਹਨ। ਨਾਲ ਹੀ ਸਿਮਰਨ, ਰੇਵਤੀ, ਨੰਦਿਤਾ ਦਾਸ ਵੀ ਮੁੱਖ ਭੂਮਿਕਾਵਾਂ ‘ਚ ਹਨ। ਸ਼ੋਨਾਲੀ ਬੋਸ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ।
‘ਫੋਰ ਮੋਰ ਸ਼ਾਟਸ ਪਲੀਜ਼’ ਬਣਾਉਣ ਵਾਲੀ ਟੀਮ ਦਾ ਨਵਾਂ ਪ੍ਰੋਜੈਕਟ
ਰੰਗੀਤਾ ਪ੍ਰੀਤਿਸ਼ ਨੰਦੀ ਅਤੇ ਇਸ਼ਿਤਾ ਪ੍ਰੀਤਿਸ਼ ਨੰਦੀ ਨੇ ਪ੍ਰੀਤਿਸ਼ ਨੰਦੀ ਕਮਿਊਨੀਕੇਸ਼ਨ ਦੇ ਬੈਨਰ ਹੇਠ ਇਸ ਸ਼ੋਅ ਦਾ ਨਿਰਮਾਣ ਕੀਤਾ ਹੈ। ਇਹ ਉਹੀ ਟੀਮ ਹੈ, ਜਿਸ ਨੇ ਪਹਿਲਾਂ ‘ਫੋਰ ਮੋਰ ਸ਼ਾਟਸ ਪਲੀਜ਼’ ਵਰਗੀ ਬੋਲਡ ਵੈੱਬ ਸੀਰੀਜ਼ ਬਣਾਈ ਸੀ।
ਹਿੰਦੀ ਸਮੇਤ ਕਈ ਭਾਸ਼ਾਵਾਂ ‘ਚ ਰਿਲੀਜ਼
8 ਐਪੀਸੋਡਾਂ ਵਾਲੀ ਇਹ ਸੀਰੀਜ਼ ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਅਤੇ ਕੰਨੜ ‘ਚ ਵੀ ਉਪਲਬਧ ਹੈ। ਹਰੇਕ ਐਪੀਸੋਡ 34-43 ਮਿੰਟ ਦਾ ਹੈ।