YouTube ਦੀ ਵੱਡੀ ਕਾਰਵਾਈ: 95 ਲੱਖ ਵੀਡੀਓ ਤੇ 48 ਲੱਖ ਚੈਨਲ ਹਟਾਏ
YouTube ਨੇ ਕੰਟੈਂਟ ਪਾਲਿਸੀ ਦੇ ਉਲੰਘਣਾ ਕਰਨ ਵਾਲੀਆਂ 9.5 ਮਿਲੀਅਨ (95 ਲੱਖ) ਵੀਡੀਓਜ਼ ਅਤੇ 4.8 ਮਿਲੀਅਨ (48 ਲੱਖ) ਚੈਨਲ ਹਟਾ ਦਿੱਤੇ ਹਨ। ਇਹ ਵੀਡੀਓਜ਼ ਅਕਤੂਬਰ ਤੋਂ ਦਸੰਬਰ 2024 ਦੌਰਾਨ ਅਪਲੋਡ ਕੀਤੀਆਂ ਗਈਆਂ ਸਨ।
ਭਾਰਤ ‘ਚ ਸਭ ਤੋਂ ਵੱਧ 3 ਮਿਲੀਅਨ ਵੀਡੀਓ ਡਿਲੀਟ
YouTube ਨੇ ਭਾਰਤ ਵਿੱਚ 30 ਲੱਖ ਵੀਡੀਓ ਹਟਾਏ, ਜੋ ਕਿ ਹੇਟ ਸਪੀਚ, ਅਫਵਾਹਾਂ ਅਤੇ ਪਰੇਸ਼ਾਨੀ ਨਾਲ ਜੁੜੇ ਹੋਏ ਸਨ।
AI ਆਧਾਰਿਤ ਪਛਾਣ ਪ੍ਰਣਾਲੀ ਨਾਲ ਕਾਰਵਾਈ
YouTube ਨੇ AI ਤਕਨਾਲੋਜੀ ਦੀ ਮਦਦ ਨਾਲ ਅਣਚਾਹੀਆਂ ਵੀਡੀਓਜ਼ ਨੂੰ ਪਛਾਣ ਕੇ ਪਲੇਟਫਾਰਮ ਤੋਂ ਹਟਾਇਆ। 5 ਮਿਲੀਅਨ ਤੋਂ ਵੱਧ ਡਿਲੀਟ ਕੀਤੀਆਂ ਵੀਡੀਓਜ਼ ਵਿੱਚ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਮੱਗਰੀ ਸੀ।
48 ਲੱਖ ਚੈਨਲ ਵੀ ਹੋਏ ਬੰਦ
YouTube ਨੇ 4.8 ਮਿਲੀਅਨ ਚੈਨਲ ਹਟਾਏ, ਜੋ ਕਿ ਸਪੈਮ ਜਾਂ ਧੋਖਾਧੜੀ ਵਾਲੇ ਵੀਡੀਓ ਪੋਸਟ ਕਰ ਰਹੇ ਸਨ। ਇਸ ਕਾਰਵਾਈ ਨਾਲ 54 ਲੱਖ ਵੀਡੀਓ ਵੀ ਆਪਣੇ-ਆਪ ਪਲੇਟਫਾਰਮ ਤੋਂ ਗਾਇਬ ਹੋ ਗਈਆਂ।
YouTube ਨੇ ਕਿਹਾ ਕਿ ਇਹ ਕਾਰਵਾਈ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਕੀਤੀ ਗਈ।