Year Ender 2024: ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਭਾਰਤ ਨੂੰ ਹਿਲਾ ਛੱਡਿਆ
ਸਾਲ 2024 ਭਾਰਤ ਲਈ ਦਰਦਨਾਕ, ਹੈਰਾਨ ਕਰਨ ਵਾਲੀਆਂ ਅਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨਾਲ ਭਰਪੂਰ ਰਿਹਾ। ਇਹ ਘਟਨਾਵਾਂ ਨਾ ਸਿਰਫ਼ ਰਾਸ਼ਟਰੀ ਪੱਧਰ ਤੇ ਚਰਚਾ ਦਾ ਕੇਂਦਰ ਬਣੀਆਂ, ਸਗੋਂ ਸੰਵੇਦਨਸ਼ੀਲ ਮੁੱਦਿਆਂ ਨੂੰ ਵੀ ਸਾਹਮਣੇ ਲਿਆਈਆਂ। ਇਹ ਰਿਹਾ ਸਾਲ ਦੀਆਂ ਸਭ ਤੋਂ ਵੱਡੀਆਂ ਅਤੇ ਪ੍ਰਭਾਵਸ਼ਾਲੀ ਘਟਨਾਵਾਂ ਦਾ ਜਾਇਜ਼ਾ:
1. ਕੋਲਕਾਤਾ ਰੇਪ ਕਾਂਡ
9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ‘ਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਵਾਪਰੀ। ਇਸਨੇ ਦੇਸ਼ ਭਰ ਵਿੱਚ ਭਾਰੀ ਰੋਸ ਪੈਦਾ ਕੀਤਾ। ਲੋਕਾਂ ਨੇ ਕਾਨੂੰਨ ਸਖ਼ਤ ਕਰਨ ਦੀ ਮੰਗ ਕੀਤੀ।
2. ਵਾਇਨਾਡ ਜ਼ਮੀਨ-ਖਿਸਕਣ ਤ੍ਰਾਸਦੀ
30 ਜੁਲਾਈ ਨੂੰ ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਨਾਲ 231 ਲੋਕਾਂ ਦੀ ਮੌਤ ਹੋਈ, ਕਈ ਪਿੰਡ ਤਬਾਹ ਹੋ ਗਏ। ਇਹ ਮੌਨਸੂਨ ਦੇ ਭਿਆਨਕ ਪ੍ਰਭਾਵਾਂ ਦੀ ਇੱਕ ਕਸਰਤ ਸੀ।
3. ਕਰਨਾਟਕ ਦਾ ਹੈਰਾਨੀਜਨਕ ਕਤਲ ਮਾਮਲਾ
ਬੈਂਗਲੁਰੂ ‘ਚ ਇੱਕ ਨੌਜਵਾਨ ਨੇ ਪ੍ਰੇਮਿਕਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 59 ਟੁਕੜੇ ਕੀਤੇ। ਇਹ ਘਟਨਾ ਰਿਸ਼ਤਿਆਂ ‘ਤੇ ਭਰੋਸੇ ਅਤੇ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਨੂੰ ਸਾਹਮਣੇ ਲਿਆਉਂਦੀ ਹੈ।
4. ਤਿਰੂਪਤੀ ਲੱਡੂ ਵਿਵਾਦ
18 ਸਤੰਬਰ ਨੂੰ ਤਿਰੂਪਤੀ ਮੰਦਰ ਦੇ ਲੱਡੂ ਪ੍ਰਸਾਦ ਵਿੱਚ ਚਰਬੀ ਮਿਲਾਵਟ ਦੇ ਦੋਸ਼ ਲਗੇ, ਜਿਸ ਨਾਲ ਧਾਰਮਿਕ ਅਤੇ ਸਿਆਸੀ ਤਕਰਾਰ ਵਧ ਗਈ।
5. ਰਿਆਸੀ ਅੱਤਵਾਦੀ ਹਮਲਾ
9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਬੱਸ ‘ਤੇ ਹਮਲੇ ਵਿੱਚ 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋਏ।
6. ਹਾਥਰਸ ਭਗਦੜ ਹਾਦਸਾ
2 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਭਗਦੜ ਕਾਰਨ 123 ਲੋਕਾਂ ਦੀ ਮੌਤ ਹੋਈ। ਸੁਰੱਖਿਆ ਪ੍ਰਬੰਧਾਂ ਦੀ ਘਾਟ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕੀਤਾ।
7. ਇਤਿਹਾਸ ਦਾ ਸਭ ਤੋਂ ਗਰਮ ਸਾਲ
2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਸਾਬਤ ਹੋਇਆ। ਗਰਮੀ ਕਾਰਨ ਜਲ ਸੰਕਟ ਅਤੇ ਵਾਤਾਵਰਣ ਸੰਕਟ ਹੋਰ ਗੰਭੀਰ ਹੋ ਗਏ।
ਸਾਲ 2024 ਦੀਆਂ ਇਹ ਘਟਨਾਵਾਂ ਦੇਸ਼ ਵਾਸੀਆਂ ਦੇ ਲਈ ਸਬਕ ਭਰਪੂਰ ਅਤੇ ਜਾਗਰੂਕਤਾ ਵਧਾਉਣ ਵਾਲੀਆਂ ਸਾਬਤ ਹੋਈਆਂ।