ਟਰੰਪ ਦੀ ਜਿੱਤ ਨਾਲ ਭਾਰਤੀ ਰੁਪਏ ਵਿੱਚ ਰਿਕਾਰਡ ਗਿਰਾਵਟ, ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚਿਆ 84.37 ਪ੍ਰਤੀ ਡਾਲਰ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਵਹਾਅ ਨਾਲ ਭਾਰਤੀ ਰੁਪਏ ‘ਚ ਕਮੀ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਰੁਪਿਆ 5 ਪੈਸੇ ਡਿੱਗ ਕੇ 84.37 ਪ੍ਰਤੀ ਡਾਲਰ ਦੇ ਹੇਠਲੇ ਪੱਧਰ ’ਤੇ ਆ ਗਿਆ। ਫਾਰੇਕਸ ਵਪਾਰੀਆਂ ਮੁਤਾਬਕ, ਯੂਐਸ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੇ ਤਾਜ਼ਾ ਫੈਸਲੇ ਨੇ ਵੀ ਗਲੋਬਲ ਵਿੱਤੀ ਸਥਿਤੀ ‘ਤੇ ਦਬਾਅ ਪਾਇਆ ਹੈ।
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਵੀਰਵਾਰ ਨੂੰ 4,888.77 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਗਈ, ਜਿਸ ਨਾਲ ਸ਼ੇਅਰ ਬਾਜ਼ਾਰ ’ਚ ਭਾਰਤੀ ਰੁਪਏ ਨੂੰ ਨਿਊਨਤਮ ਪੱਧਰ ‘ਤੇ ਵੇਖਿਆ ਗਿਆ। ਰੁਪਿਆ 84.32 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ‘ਚ 84.37 ਤੱਕ ਪਹੁੰਚ ਗਿਆ। ਬੁੱਧਵਾਰ ਨੂੰ ਰੁਪਿਆ 84.32 ਦੇ ਪੱਧਰ ’ਤੇ ਬੰਦ ਹੋਇਆ ਸੀ।
ਦੂਜੇ ਪਾਸੇ, ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਵੀ 0.02 ਫੀਸਦ ਵਧ ਕੇ 104.53 ‘ਤੇ ਰਿਹੀ। ਇਸ ਨਾਲ ਨਾਲ, ਅੰਤਰਰਾਸ਼ਟਰੀ ਮਾਰਕੀਟ ਵਿੱਚ ਬ੍ਰੈਂਟ ਕੱਚਾ ਤੇਲ ਵੀ 0.65 ਫੀਸਦ ਘਟ ਕੇ 75.14 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।