Big News: WindFall Tax ਖਤਮ, ਤੇਲ ਕੰਪਨੀਆਂ ਲਈ ਵੱਡੀ ਰਾਹਤ
ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਤੇਲ ਉਤਪਾਦਨ ਤੇ ਵਿੰਡਫਾਲ ਟੈਕਸ ਹਟਾ ਦਿੱਤਾ ਹੈ। 2022 ਵਿੱਚ ਰੂਸ-ਯੂਕਰੇਨ ਯੁੱਧ ਦੌਰਾਨ ਬਲੂਕੇ ਕੱਚੇ ਤੇਲ ਦੀਆਂ ਵਾਧੂ ਕੀਮਤਾਂ ਦੇ ਮੌਕੇ ‘ਤੇ ਲਗਾਇਆ ਗਿਆ ਇਹ ਟੈਕਸ ਹੁਣ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ।
ਸੈੱਸ ਵੀ ਹਟਾਇਆ
ਪੈਟਰੋਲ ਅਤੇ ਡੀਜ਼ਲ ਦੀ ਬਰਾਮਦ ‘ਤੇ ਲਾਗੂ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਵੀ ਖਤਮ ਕੀਤਾ ਗਿਆ ਹੈ।
ਰਿਲਾਇੰਸ, ਓਐੱਨਜੀਸੀ ਨੂੰ ਫਾਇਦਾ
ਵਿੰਡਫਾਲ ਟੈਕਸ ਹਟਾਉਣ ਨਾਲ ਰਿਲਾਇੰਸ ਇੰਡਸਟਰੀ ਅਤੇ ਓਐੱਨਜੀਸੀ ਵਰਗੀਆਂ ਕੰਪਨੀਆਂ ਨੂੰ ਵੱਡਾ ਮਾਲੀ ਫਾਇਦਾ ਹੋਵੇਗਾ।
ਕੀ ਹੈ ਵਿੰਡਫਾਲ ਟੈਕਸ?
ਇਹ ਅਜਿਹਾ ਵਾਧੂ ਟੈਕਸ ਹੈ ਜੋ ਅਚਾਨਕ ਵੱਧੇ ਮਾਲੀ ਮੁਨਾਫੇ ‘ਤੇ ਲਗਾਇਆ ਜਾਂਦਾ ਹੈ। ਭਾਰਤ ਨੇ ਇਹ ਟੈਕਸ 1 ਜੁਲਾਈ 2022 ਨੂੰ ਲਾਗੂ ਕੀਤਾ ਸੀ।
ਰਾਹਤ ਦਾ ਕਾਰਨ
ਸਰਕਾਰ ਨੇ ਇਹ ਟੈਕਸ ਹਟਾਉਣ ਲਈ ਪੈਟਰੋਲੀਅਮ ਅਤੇ ਮਾਲ ਵਿਭਾਗ ਦੇ ਨਾਲ ਗਹਿਰੀ ਚਰਚਾ ਕੀਤੀ। ਫੈਸਲਾ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ।
ਇਸ ਫੈਸਲੇ ਨਾਲ ਤੇਲ ਖੇਤਰ ਦੀਆਂ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।