1 ਜਨਵਰੀ ਨੂੰ ਖੁੱਲ੍ਹਣਗੇ ਜਾਂ ਬੰਦ ਰਹਿਣਗੇ ਬੈਂਕ? ਜਾਣੋ ਜਨਵਰੀ 2025 ਦੀਆਂ ਛੁੱਟੀਆਂ

ਨਵੇਂ ਸਾਲ ਦੇ ਮੌਕੇ 1 ਜਨਵਰੀ 2025 ਨੂੰ, ਜੋ ਕਿ ਬੁੱਧਵਾਰ ਹੈ, ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਇਸ ਦਿਨ ਕਿਸੇ ਵੀ ਬੈਂਕ ਵਿੱਚ ਕੰਮਕਾਜ ਨਹੀਂ ਹੋਵੇਗਾ। ਜੇਕਰ ਤੁਸੀਂ 1 ਜਨਵਰੀ ਨੂੰ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸਨੂੰ ਰੱਦ ਕਰ ਦਿਓ।

ਜਨਵਰੀ 2025 ਦੀਆਂ ਮੁੱਖ ਬੈਂਕ ਛੁੱਟੀਆਂ ਦੀ ਸੂਚੀ:

  1. 1 ਜਨਵਰੀ 2025: ਨਵੇਂ ਸਾਲ ਮੌਕੇ (ਸਾਰੇ ਰਾਜਾਂ ਵਿੱਚ)।
  2. 6 ਜਨਵਰੀ 2025: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ (ਪੰਜਾਬ ਅਤੇ ਕੁਝ ਹੋਰ ਸੂਬੇ)।
  3. 12 ਜਨਵਰੀ 2025: ਐਤਵਾਰ ਦੀ ਹਫ਼ਤਾਵਾਰੀ ਛੁੱਟੀ।
  4. 13 ਜਨਵਰੀ 2025: ਲੋਹੜੀ (ਪੰਜਾਬ ਅਤੇ ਹੋਰ ਸੂਬੇ)।
  5. 14 ਜਨਵਰੀ 2025: ਪੋਂਗਲ ਅਤੇ ਸੰਕ੍ਰਾਂਤੀ (ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼)।
  6. 15 ਜਨਵਰੀ 2025: ਤਿਰੂਵੱਲੂਵਰ ਦਿਵਸ (ਤਾਮਿਲਨਾਡੂ)।
  7. 23 ਜਨਵਰੀ 2025: ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ (ਕਈ ਰਾਜਾਂ ਵਿੱਚ)।
  8. 25 ਜਨਵਰੀ 2025: ਦੂਜਾ ਸ਼ਨੀਵਾਰ ਦੀ ਛੁੱਟੀ।
  9. 26 ਜਨਵਰੀ 2025: ਗਣਤੰਤਰ ਦਿਵਸ (ਸਾਰੇ ਰਾਜਾਂ ਵਿੱਚ)।
  10. 30 ਜਨਵਰੀ 2025: ਸੋਨਮ ਲੋਸਰ (ਸਿੱਕਮ)।

ਕੁੱਲ ਛੁੱਟੀਆਂ:
ਜਨਵਰੀ ਵਿੱਚ ਬੈਂਕ ਲਗਭਗ 15 ਦਿਨ ਬੰਦ ਰਹਿਣਗੇ, ਜਿਨ੍ਹਾਂ ਵਿੱਚ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਤਿਉਹਾਰਾਂ ਦੀਆਂ ਛੁੱਟੀਆਂ ਸ਼ਾਮਲ ਹਨ।

ਇੰਟਰਨੈੱਟ ਬੈਂਕਿੰਗ ਦੀ ਸਹੂਲਤ:
ਬੈਂਕ ਛੁੱਟੀਆਂ ਦਾ ਇੰਟਰਨੈੱਟ ਬੈਂਕਿੰਗ ਅਤੇ UPI ਪੇਮੈਂਟ ਸਿਸਟਮ ‘ਤੇ ਕੋਈ ਅਸਰ ਨਹੀਂ ਪੈਂਦਾ। ਤੁਸੀਂ ਪੈਸੇ ਦਾ ਲੈਣ-ਦੇਣ ਆਸਾਨੀ ਨਾਲ ਕਰ ਸਕਦੇ ਹੋ। ATM ਸੇਵਾਵਾਂ ਵੀ ਹਮੇਸ਼ਾ ਉਪਲਬਧ ਹਨ।

Leave a Reply

Your email address will not be published. Required fields are marked *