ਯੋਗਰਾਜ ਸਿੰਘ ਅਤੇ ਰੂਪੀ ਗਿੱਲ ਦੀ ਫ਼ਿਲਮ ਨੇ ਫਿਲਮਫੇਅਰ ਪੰਜਾਬੀ ਅਵਾਰਡ 2025 ਵਿੱਚ ਸਭ ਤੋਂ ਵੱਧ 16 ਨੌਮੀਨੇਸ਼ਨ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਅਦਾਕਾਰੀ ਨਾਲ ਸਜੀ ਸ਼ਾਇਰ ਨੂੰ ਕੁੱਲ 14 ਨੌਮੀਨੇਸ਼ਨ ਮਿਲੀਆਂ ਹਨ, ਜਿਸ ਕਰਕੇ ਇਹ ਦੂਜੇ ਨੰਬਰ ‘ਤੇ ਹੈ।
ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਵਾਲੀ ਜੱਟ ਐਂਡ ਜੂਲੀਅਟ 3 ਨੇ 10 ਨੌਮੀਨੇਸ਼ਨ ਹਾਸਲ ਕਰਦਿਆਂ ਤੀਜਾ ਸਥਾਨ ਬਣਾਇਆ ਹੈ।
ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਅਦਾਕਾਰੀ ਨਾਲ ਸਜੀ ਅਰਦਾਸ: ਸਰਬੱਤ ਦੇ ਭਲੇ ਦੀ ਨੇ ਵੀ 10 ਨੌਮੀਨੇਸ਼ਨ ਹਾਸਲ ਕੀਤੀਆਂ ਹਨ।
ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਦੀ ਫ਼ਿਲਮ ਵਾਰਨਿੰਗ 2 ਨੂੰ ਵੀ ਇਸ ਵਾਰ 10 ਨੌਮੀਨੇਸ਼ਨ ਮਿਲੀਆਂ ਹਨ।
ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਦੀ ਫ਼ਿਲਮ ਮਿੱਤਰਾਂ ਦਾ ਚੱਲਿਆ ਟਰੱਕ ਨੀ ਨੇ ਕੁੱਲ 9 ਨੌਮੀਨੇਸ਼ਨ ਦੇ ਨਾਲ ਛੇਵਾਂ ਸਥਾਨ ਹਾਸਲ ਕੀਤਾ ਹੈ।
ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੀ ਅਦਾਕਾਰੀ ਵਾਲੀ ਜੱਟ ਨੂੰ ਚੜੇਲ ਟੱਕਰੀ ਨੂੰ ਵੀ 9 ਨੌਮੀਨੇਸ਼ਨ ਮਿਲੀਆਂ ਹਨ।
ਜੇ ਰੰਧਾਵਾ ਅਤੇ ਦੀਪ ਸਹਿਗਲ ਦੀ ਅਦਾਕਾਰੀ ਨਾਲ ਬਣੀ ਜੇ ਜੱਟ ਵਿਗੜ ਗਿਆ ਨੇ ਕੁੱਲ 8 ਨੌਮੀਨੇਸ਼ਨ ਹਾਸਲ ਕਰਦਿਆਂ ਸੂਚੀ ਵਿੱਚ ਅੱਠਵਾਂ ਸਥਾਨ ਬਣਾਇਆ ਹੈ।