ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਦਾ ਪੱਧਰ ਕੰਟਰੋਲ ਰਹਿੰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਲ ਦੀਆਂ ਧਮਨੀਆਂ ਨੂੰ ਸਿਹਤਮੰਦ ਰੱਖਦੇ ਹਨ।
ਅਮਰੂਦ ਵਿੱਚ ਵਿਟਾਮਿਨ C ਦੀ ਮਾਤਰਾ ਸੰਤਰੇ ਨਾਲੋਂ ਵੀ ਵੱਧ ਹੁੰਦੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜ਼ੁਕਾਮ, ਖੰਘ ਤੇ ਇਨਫੈਕਸ਼ਨ ਤੋਂ ਸਰੀਰ ਦੀ ਰੱਖਿਆ ਕਰਦਾ ਹੈ।
ਅਮਰੂਦ ਵਿੱਚ ਮੌਜੂਦ ਫਾਈਬਰ ਪਾਚਣ ਪ੍ਰਕਿਰਿਆ ਨੂੰ ਸੁਧਾਰਦਾ ਹੈ। ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਸਾਫ਼ ਰਹਿੰਦੀਆਂ ਹਨ।
ਅਮਰੂਦ ਕੈਲੋਰੀਜ਼ ਵਿੱਚ ਘੱਟ ਤੇ ਫਾਈਬਰ ਵਿੱਚ ਵੱਧ ਹੁੰਦਾ ਹੈ। ਇਹ ਪੇਟ ਭਰਿਆ ਰੱਖਦਾ ਹੈ ਤੇ ਜ਼ਿਆਦਾ ਖਾਣ ਦੀ ਇੱਛਾ ਘਟਾਉਂਦਾ ਹੈ, ਜਿਸ ਨਾਲ ਵਜ਼ਨ ਕੰਟਰੋਲ ਰਹਿੰਦਾ ਹੈ।
ਅਮਰੂਦ ਵਿੱਚ ਵਿਟਾਮਿਨ A ਅਤੇ ਐਂਟੀਆਕਸੀਡੈਂਟ ਤੱਤ ਚਮੜੀ ਨੂੰ ਗਲੋਅ ਕਰਦੇ ਹਨ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਂਦੇ ਹਨ।
ਅਮਰੂਦ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਰਕੇ ਇਹ ਸ਼ੂਗਰ ਵਾਲੇ ਮਰੀਜ਼ਾਂ ਲਈ ਸੁਰੱਖਿਅਤ ਫਲ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।