ਕਾਮੇਡੀ ਕੁਵੀਨ ਭਾਰਤੀ ਸਿੰਘ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਉਹ ਦੂਜੀ ਵਾਰ ਗਰਭਵਤੀ ਹੈ।
ਜੰਨਤ ਜੁਬੈਰ, ਅਲੀ ਗੋਨੀ, ਅੰਕਿਤ ਲੋਖੰਡੇ, ਕ੍ਰਿਸ਼ਨਾ ਅਭਿਸ਼ੇਕ ਸਮੇਤ ਲਾਫਟਰ ਸ਼ੈੱਫ ਦੇ ਕਈ ਸਿਤਾਰਿਆਂ ਨੇ ਮਿਲ ਕੇ ਭਾਰਤੀ ਸਿੰਘ ਨੂੰ ਬੇਬੀ ਸ਼ਾਵਰ ਦਾ ਸਰਪ੍ਰਾਈਜ਼ ਦਿੱਤਾ।
ਭਾਰਤੀ ਦੇ ਇਸ ਬੇਬੀ ਸ਼ਾਵਰ 'ਤੇ ਜੰਨਤ, ਜੈਸਮੀਨ, ਤੇਜਸਵੀ ਪ੍ਰਕਾਸ਼ ਸਮੇਤ ਕਈ ਸਿਤਾਰਿਆਂ ਨੇ ਭਾਰਤੀ ਸਿੰਘ 'ਤੇ ਪਿਆਰ ਲੁਟਾਇਆ।
ਵੀਡੀਓ 'ਚ ਅਲੀ ਗੋਨੀ, ਜੈਸਮੀਨ ਸਮੇਤ ਸਾਰੇ ਲੋਕ ਭਾਰਤੀ ਦੇ ਬੇਬੀ ਸ਼ਾਵਰ ਦਾ ਜਸ਼ਨ ਮਨਾਉਂਦੇ ਅਤੇ ਖੁਸ਼ੀ 'ਚ ਨੱਚਦੇ ਦਿਖਾਈ ਦਿੱਤੇ।