ਕਰਵਾਚੌਥ ਬਣੇਗਾ ਹੋਰ ਵੀ ਖ਼ਾਸ, ਪਾਓ ਇਹ ਖੂਬਸੂਰਤ ਲਹਿੰਗੇ

ਸਿੰਪਲ ਰੈੱਡ ਲਹਿੰਗਾ

ਕਰਵਾਚੌਥ 'ਤੇ ਤੁਸੀਂ ਅਦਿਤੀ ਰਾਓ ਹੈਦਰੀ ਦੇ ਇਸ ਲਹਿੰਗੇ ਤੋਂ ਆਈਡੀਆ ਲੈ ਸਕਦੇ ਹੋ। ਇਹ ਰੰਗ ਅਤੇ ਡਿਜ਼ਾਇਨ ਕਰਵਾਚੌਥ ਲਈ ਪਰਫੈਕਟ ਹੈ।

ਡਬਲ ਸ਼ੇਡ ਲਹਿੰਗਾ

ਵਾਮਿਕਾ ਗੱਬੀ ਨੇ ਗ੍ਰੀਨ ਅਤੇ ਜਾਮਨੀ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਤੇ ਜਰੀ ਦਾ ਵਰਕ ਹੈ। ਇਸ ਲਹਿੰਗੇ ਨਾਲ ਅਦਾਕਾਰਾ ਨੇ ਮੈਚਿੰਗ ਦੁਪੱਟਾ ਅਤੇ ਬਲਾਊਜ਼ ਕੈਰੀ ਕੀਤਾ ਹੈ।

ਟੀਸ਼ੂ ਲਹਿੰਗਾ

ਅਦਿਤੀ ਰਾਓ ਹੈਦਰੀ ਦਾ ਇਹ ਲਹਿੰਗਾ ਸਿੰਪਲ ਦੇ ਨਾਲ-ਨਾਲ ਐਲੀਗੈਂਟ ਲੱਗ ਰਿਹਾ ਹੈ। ਇਸ ਨੂੰ ਤੁਸੀਂ ਕਰਵਾਚੌਥ 'ਤੇ ਪਾ ਸਕਦੇ ਹੋ।

ਨੈੱਟ ਲਹਿੰਗਾ

ਰਕੁਲਪ੍ਰੀਤ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ ਜੋ ਨੈੱਟ ਫੈਬ੍ਰਿਕ ਦਾ ਹੈ। ਇਸ ਦੇ ਨਾਲ ਨੈੱਟ ਦਾ ਦੁਪੱਟਾ ਕੈਰੀ ਕੀਤਾ ਹੋਇਆ ਹੈ। ਹਲਕੇ ਗਹਿਣੇ ਪਾ ਕੇ ਤੁਸੀਂ ਇਸ ਨੂੰ ਸਟਾਇਲਿਸ਼ ਬਣਾ ਸਕਦੇ ਹੋ।

ਰਾਣੀ ਰੰਗ ਦਾ ਲਹਿੰਗਾ

ਤ੍ਰਿਪਤੀ ਡਿਮਰੀ ਦਾ ਇਹ ਲੁੱਕ ਕਰਵਾਚੌਥ ਦੇ ਲਈ ਇਕ ਦਮ ਪਰਫੈਕਟ ਹੈ। ਅਦਾਕਾਰਾ ਨੇ ਰਾਣੀ ਪਿੰਕ ਰੰਗ ਦਾ ਚੰਦੇਰੀ ਫੈਬ੍ਰਿਕ ਦਾ ਲਹਿੰਗਾ ਪਾਇਆ ਹੈ।

ਲਹਿੰਗਾ ਚੋਲੀ

ਜੇਕਰ ਤੁਸੀਂ ਨਵਾਂ ਕੁਝ ਪਹਿਣਨਾ ਚਾਹੁੰਦੇ ਹੋ ਤਾਂ ਤੁਸੀਂ ਮਾਧੁਰੀ ਦੀ ਤਰ੍ਹਾਂ ਇਹ ਸਿੰਪਲ ਲਹਿੰਗਾ ਚੋਲੀ ਪਾ ਸਕਦੇ ਹੋ, ਇਸ ਦੇ ਨਾਲ ਅਦਾਕਾਰਾ ਨੇ ਲਾਂਗ ਚੋਲੀ ਕੈਰੀ ਕੀਤੀ ਹੈ ਅਤੇ ਜਾਮਨੀ ਦੁਪੱਟਾ ਕੈਰੀ ਕੀਤਾ ਹੈ।