ਦੀਵਾਲੀ 'ਤੇ ਪ੍ਰਦੂਸ਼ਣ ਤੋਂ ਬਚਣ ਲਈ ਜ਼ਰੂਰ ਫਾਲੋਅ ਕਰੋ ਇਹ ਟਿਪਸ

ਦੀਵਾਲੀ ਦੇ ਜਸ਼ਨ ਦੇ ਬਾਅਦ ਪ੍ਰਦੂਸ਼ਣ ਦਾ ਪੱਧਰ ਹੋਰ ਵਧ ਜਾਂਦਾ ਹੈ, ਇਸ ਦੇ ਕਾਰਨ ਸਾਹ ਲੈਣ 'ਚ ਤਕਲੀਫ ਹੋ ਸਕਦੀ ਹੈ। ਪ੍ਰਦੂਸ਼ਣ ਤੋਂ ਬਚਣ ਲਈ ਫਾਲੋਅ ਕਰੋ ਇਹ ਟਿਪਸ

ਘਰ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਬਾਹਰ ਦੀ ਪ੍ਰਦੂਸ਼ਿਤ ਹਵਾ ਅੰਦਰ ਨਾ ਆਵੇ।

ਦਰਵਾਜ਼ਿਆਂ ਤੇ ਖਿੜਕੀਆਂ ਦੇ ਕੋਲ ਪੀਲੇ ਕੱਪੜੇ ਲਟਕਾਓ। ਇਹ ਹਵਾ 'ਚ ਮੌਜੂਦ ਧੂੜ ਦੇ ਕਣਾਂ ਨੂੰ ਸੋਖਣ 'ਚ ਮਦਦ ਕਰਦਾ ਹੈ।

ਦੀਵਾਲੀ ਦੇ ਦੌਰਾਨ ਹਵਾ 'ਚ ਜ਼ਹਿਰੀਲੇ ਕਣਾਂ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ 'ਚ ਜਦੋਂ ਵੀ ਘਰ ਦੇ ਬਾਹਰ ਜਾਓ ਮਾਸਕ ਜ਼ਰੂਰ ਲਗਾ ਕੇ ਜਾਓ।

ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ ਅਤੇ ਹੈਲਥੀ ਡਾਇਟ ਲਵੋ।

ਯੋਗਾ ਤੇ ਕਸਰਤ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਤੁਸੀਂ ਪ੍ਰਦੂਸ਼ਣ ਦੇ ਪ੍ਰਭਾਵਾਂ ਨਾਲ ਵਧੀਆ ਤਰੀਕੇ ਨਾਲ ਲੜ ਸਕਦੇ ਹੋ।