9-10 ਅਪ੍ਰੈਲ ਲਈ ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ
ਪੰਜਾਬ ‘ਚ ਗਰਮੀ ਨੇ ਜਿੱਥੇ ਆਪਣਾ ਰੂਦਰ ਰੂਪ ਧਾਰ ਲਿਆ ਹੈ, ਉੱਥੇ ਹੀ ਮੌਸਮ ਵਿਭਾਗ ਵੱਲੋਂ 9 ਅਤੇ 10 ਅਪ੍ਰੈਲ ਲਈ ਤੇਜ਼ ਹਵਾ, ਹਨੇਰੀ ਅਤੇ ਝੱਖੜਾਂ ਦੀ ਸੰਭਾਵਨਾ ਜ਼ਾਹਰ ਕਰਦਿਆਂ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦੇ ਅਨੁਸਾਰ, ਇਨ੍ਹਾਂ ਦਿਨਾਂ ਦੌਰਾਨ ਮੌਸਮ ‘ਚ ਤੀਬਰ ਬਦਲਾਅ ਆ ਸਕਦਾ ਹੈ ਜਿਸ ਨਾਲ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਦੀ ਆਸ਼ੰਕਾ ਹੈ। ਕਣਕ ਦੀ ਫ਼ਸਲ ਇਸ ਸਮੇਂ ਜੋਬਨ ‘ਤੇ ਖੜ੍ਹੀ ਹੈ, ਜਿਸ ਨੂੰ ਕਿਸਾਨਾਂ ਨੇ ਬੜੇ ਜਤਨ ਨਾਲ ਪਾਲਿਆ ਹੈ।
ਕਿਸਾਨਾਂ ਲਈ ਸਲਾਹ:
-
ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ਦੇ ਸਵਿੱਚ ਆਫ਼ ਰੱਖਣ।
-
ਅਣਸੁਖਾਵੀਂ ਘਟਨਾਵਾਂ ਤੋਂ ਬਚਾਅ ਲਈ ਵਿਅਰਥ ਖੇਤਾਂ ‘ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ।
-
ਸੰਭਾਵੀ ਹਾਨੀ ਤੋਂ ਬਚਾਅ ਲਈ ਅਗਲੇ ਦੋ ਦਿਨ ਫ਼ਸਲਾਂ ‘ਤੇ ਨਜ਼ਰ ਰੱਖਣੀ ਜਰੂਰੀ ਹੈ।
ਕਿਸਾਨ ਭਾਈਚਾਰੇ ਨੂੰ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਫ਼ਸਲਾਂ ਦੀ ਸੁਰੱਖਿਆ ਲਈ ਤੁਰੰਤ ਉਚਿਤ ਕਦਮ ਚੁੱਕਣੇ ਚਾਹੀਦੇ ਹਨ।