ਸਰਹੱਦੀ ਖੇਤਰ ‘ਚ ਮੁੜ ਵਾਪਸੀ ਦੀ ਲਹਿਰ, ਲੋਕ ਘਰਾਂ ‘ਚ ਪਰਤੇ, ਬਾਜ਼ਾਰਾਂ ‘ਚ ਰੌਣਕ ਵਾਪਸ
ਬਮਿਆਲ ਸੈਕਟਰ ਸਮੇਤ ਸਰਹੱਦੀ ਖੇਤਰਾਂ ‘ਚ ਪਾਕਿਸਤਾਨ ਵੱਲੋਂ ਹੋਏ ਹਮਲਿਆਂ ਮਗਰੋਂ ਬਣੀ ਤਣਾਅਪੂਰਨ ਸਥਿਤੀ ਹੁਣ ਹੌਲੀ-ਹੌਲੀ ਆਮ ਹੋ ਰਹੀ ਹੈ। ਅਮਰੀਕਾ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਸੰਦੇਸ਼ ਮਿਲਣ ਤੋਂ ਬਾਅਦ ਲੋਕਾਂ ਨੇ ਸੂਕ ਦਾ ਸਾਹ ਲਿਆ ਹੈ।
ਜਿੱਥੇ ਹਮਲਿਆਂ ਤੋਂ ਤੁਰੰਤ ਬਾਅਦ ਬਮਿਆਲ ਖੇਤਰ ‘ਚ ਬਲੈਕਆਊਟ ਕਰਕੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਗਏ ਸਨ ਅਤੇ ਲੋਕ ਡਰਦੇ ਹੋਏ ਆਪਣੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਇਲਾਕਿਆਂ ਵੱਲ ਰੁਖ ਕਰ ਰਹੇ ਸਨ, ਉੱਥੇ ਹੁਣ ਹੌਲੀ-ਹੌਲੀ ਹਾਲਾਤ ਸਧਰ ਰਹੇ ਹਨ।
ਅੱਜ ਬਮਿਆਲ ਸਹਿਤ ਕਈ ਖੇਤਰਾਂ ‘ਚ ਦੁਕਾਨਾਂ ਖੁੱਲੀਆਂ ਹੋਈਆਂ ਨਜ਼ਰ ਆਈਆਂ ਤੇ ਬਾਜ਼ਾਰਾਂ ‘ਚ ਮੁੜ ਚਹਿਲ-ਪਹਿਲ ਵਾਪਸ ਆਉਂਦੀ ਦੇਖੀ ਗਈ। ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵੱਲ ਲੌਟ ਰਹੇ ਹਨ ਅਤੇ ਜੋ ਪਰਿਵਾਰ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਸਨ, ਉਹ ਵੀ ਹੁਣ ਘਰਾਂ ਵਾਪਸ ਆ ਰਹੇ ਹਨ।