ਜਲੰਧਰ ਬੱਸ ਸਟੈਂਡ ਨੇੜੇ ਡਰਾਈਵਿੰਗ ਟਰੈਕ ‘ਤੇ ਵਿਜੀਲੈਂਸ ਦੀ ਛਾਪੇਮਾਰੀ, ਰਸਤੇ ਕੀਤੇ ਗਏ ਬੰਦ
ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਆਟੋਮੈਟਿਕ ਡਰਾਈਵਿੰਗ ਟਰੈਕ ‘ਤੇ ਅਚਾਨਕ ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਨੇ ਬਿਨਾਂ ਕਿਸੇ ਚੇਤਾਵਨੀ ਦੇ ਰੈਡ ਕੀਤਾ, ਜਿਸ ਕਾਰਨ ਟਰੈਕ ‘ਤੇ ਹੜਕੰਪ ਮਚ ਗਿਆ।
ਛਾਪੇਮਾਰੀ ਦੀ ਕਾਰਵਾਈ ਤੋਂ ਬਾਅਦ ਟਰੈਕ ਦੇ ਸਾਰੇ ਦਰਵਾਜ਼ੇ ਅਤੇ ਰਸਤੇ ਕਰਮਚਾਰੀਆਂ ਵੱਲੋਂ ਤੁਰੰਤ ਬੰਦ ਕਰ ਦਿੱਤੇ ਗਏ, ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਰਿਕਾਰਡਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਫਿਲਹਾਲ ਕਿਸੇ ਗ੍ਰਿਫਤਾਰੀ ਜਾਂ ਵੱਡੀ ਕਾਰਵਾਈ ਦੀ ਪੁਸ਼ਟੀ ਨਹੀਂ ਹੋਈ।
ਇਸ ਕਾਰਵਾਈ ਨੂੰ ਲੈ ਕੇ ਟਰੈਕ ‘ਤੇ ਆਏ ਉਮੀਦਵਾਰਾਂ ਵਿੱਚ ਬੇਚੈਨੀ ਵੇਖਣ ਨੂੰ ਮਿਲੀ, ਕਿਉਂਕਿ ਚਲ ਰਿਹਾ ਸਾਰਾ ਕੰਮ ਅਚਾਨਕ ਰੋਕ ਦਿੱਤਾ ਗਿਆ।