ਮਹਾਕੁੰਭ ‘ਚ ਤੌਲੀਆ ਪਾਏ ਕੁੜੀ ਦੇ ਇਸ਼ਨਾਨ ਦਾ ਵੀਡੀਓ ਵਾਇਰਲ, ਲੋਕਾਂ ਨੇ ਕੀਤਾ ਵਿਰੋਧ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਚੱਲ ਰਹੇ ਮਹਾਕੁੰਭ ਦੌਰਾਨ ਇੱਕ ਵਿਵਾਦਿਤ ਘਟਨਾ ਸਾਹਮਣੇ ਆਈ ਹੈ। ਇਕ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸਿਰਫ਼ ਚਿੱਟਾ ਤੌਲੀਆ ਲਪੇਟ ਕੇ ਘਾਟ ‘ਤੇ ਗੰਗਾ ‘ਚ ਇਸ਼ਨਾਨ ਕਰ ਰਹੀ ਹੈ। ਇਹ ਵੀਡੀਓ ਲੋਕਾਂ ਵਿਚ ਗੁੱਸੇ ਦਾ ਕਾਰਨ ਬਣਿਆ ਹੋਇਆ ਹੈ।
70 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ
ਇਹ ਵੀਡੀਓ 5 ਦਿਨ ਪਹਿਲਾਂ @samuelina45 ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਹੁਣ ਤੱਕ 70 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਕੁੜੀ ਗੰਗਾ ‘ਚ ਡੁਬਕੀ ਲਾ ਰਹੀ ਹੈ ਅਤੇ ਆਪਣੀ ਵੀਡੀਓ ਵੀ ਖੁਦ ਹੀ ਰਿਕਾਰਡ ਕਰ ਰਹੀ ਹੈ।
ਲੋਕਾਂ ਨੇ ਜਤਾਇਆ ਗੁੱਸਾ, ਪੁਲਸ ਕਾਰਵਾਈ ਦੀ ਮੰਗ
ਸੋਸ਼ਲ ਮੀਡੀਆ ‘ਤੇ ਲੋਕ ਇਸ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਉਪਭੋਗਤਾਵਾਂ ਨੇ ਕਿਹਾ ਕਿ ਇਹ ਮਹਾਕੁੰਭ, ਧਾਰਮਿਕ ਆस्था ਦਾ ਕੇਂਦਰ ਹੈ, ਨਾ ਕਿ ਗੋਆ ਜਾਂ ਮਾਲਦੀਵ ਦਾ ਬੀਚ। ਲੋਕਾਂ ਨੇ ਪੁਲਿਸ ਤੋਂ ਇਸ ਕੁੜੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਕਰ ਸਕਦੀ ਹੈ ਜਾਂਚ
ਅਜੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਪਰ ਵਧ ਰਹੇ ਵਿਰੋਧ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਹੋਣ ਦੀ ਉਮੀਦ ਹੈ।