ਭਾਰਤੀ ਕੰਪਨੀਆਂ ‘ਤੇ ਅਮਰੀਕਾ ਦਾ ਐਕਸ਼ਨ! 4 ਕੰਪਨੀਆਂ ਬਲੈਕਲਿਸਟ

ਅਮਰੀਕਾ ਨੇ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਉਦਯੋਗ ਨਾਲ ਕਥਿਤ ਸੰਬੰਧ ਹੋਣ ਕਾਰਨ ਭਾਰਤ ਦੀਆਂ 4 ਕੰਪਨੀਆਂ ਸਮੇਤ ਕੁੱਲ 16 ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਹਨ।

ਕਿਹੜੀਆਂ ਭਾਰਤੀ ਕੰਪਨੀਆਂ ‘ਤੇ ਲੱਗੀਆਂ ਪਾਬੰਦੀਆਂ?

ਅਮਰੀਕੀ ਖ਼ਜ਼ਾਨਾ ਵਿਭਾਗ ਦੇ ਬਿਆਨ ਅਨੁਸਾਰ, ਲੰਬੀ ਜਾਂਚ ਤੋਂ ਬਾਅਦ ਹੇਠ ਲਿਖੀਆਂ ਭਾਰਤੀ ਕੰਪਨੀਆਂ ‘ਤੇ ਐਕਸ਼ਨ ਲਿਆ ਗਿਆ:
ਆਸਟਿਨਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ
ਬੀ.ਐੱਸ.ਐੱਮ. ਮਰੀਨ ਐੱਲ.ਐੱਲ.ਪੀ.
ਕੌਸਮੌਸ ਲਾਈਨਜ਼ ਇੰਕ
ਫਲਕਸ ਮੈਰੀਟਾਈਮ ਐੱਲ.ਐੱਲ.ਪੀ.

ਅਮਰੀਕਾ ਦਾ ਵੱਡਾ ਐਲਾਨ

ਅਮਰੀਕੀ ਵਿਦੇਸ਼ ਵਿਭਾਗ ਨੇ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ (OFAC) ਦੇ ਸਹਿਯੋਗ ਨਾਲ ਕੁੱਲ 16 ਕੰਪਨੀਆਂ ਅਤੇ 22 ਵਿਅਕਤੀਆਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ।

ਇਸ ਐਕਸ਼ਨ ਤਹਿਤ ਈਰਾਨ ਦੇ ਤੇਲ ਉਦਯੋਗ ਨਾਲ ਸੰਬੰਧਤ 13 ਜਹਾਜ਼ਾਂ ਨੂੰ ਵੀ ਪਾਬੰਦੀਸ਼ੁਦਾ ਸੰਪਤੀ ਵਜੋਂ ਘੋਸ਼ਿਤ ਕੀਤਾ ਗਿਆ ਹੈ।

ਕੀ ਕਹਿੰਦੀ ਸਰਕਾਰ?

ਅਮਰੀਕਾ ਵਲੋਂ ਦਿੱਤੇ ਗਏ ਬਿਆਨ ਅਨੁਸਾਰ, ਇਹ ਕੰਪਨੀਆਂ ਅਤੇ ਵਿਅਕਤੀ ਗੈਰਕਾਨੂੰਨੀ ਤੌਰ ‘ਤੇ ਈਰਾਨ ਦੇ ਤੇਲ ਉਦਯੋਗ ਨਾਲ ਸੰਬੰਧਤ ਰਹੇ ਹਨ, ਜਿਸ ਕਰਕੇ ਉਨ੍ਹਾਂ ‘ਤੇ ਕਾਰਵਾਈ ਜ਼ਰੂਰੀ ਸੀ।

ਅਗਲੇ ਦਿਨਾਂ ਵਿੱਚ, ਅਮਰੀਕਾ ਵਲੋਂ ਹੋਰ ਸਖ਼ਤ ਐਕਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *