Champions Trophy 2025: ਭਾਰਤ ਤੇ ਬੰਗਲਾਦੇਸ਼ ਵਿਚਾਲੇ ਅੱਜ ਮਹਾਂਮੁਕਾਬਲਾ
ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ-ਏ ਦਾ ਮਹੱਤਵਪੂਰਨ ਮੁਕਾਬਲਾ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ, ਆਪਣੇ ਇਤਿਹਾਸਕ ਰਿਕਾਰਡ ਅਤੇ ਮਜ਼ਬੂਤ ਖਿਡਾਰੀਆਂ ਦੀ ਬਦੌਲਤ ਮੁਕਾਬਲੇ ‘ਚ ਭਾਰੀ ਦਿਖ ਰਹੀ ਹੈ, ਪਰ ਬੰਗਲਾਦੇਸ਼ ਵੀ ਉਲਟਫੇਰ ਕਰਨ ਦੀ ਸਮਰੱਥਾ ਰੱਖਦਾ ਹੈ, ਖ਼ਾਸ ਕਰਕੇ ਸਪਿਨ ਗੇਂਦਬਾਜ਼ੀ ਨਾਲ।
ਹੈੱਡ-ਟੂ-ਹੈੱਡ: ਭਾਰਤ ਦਾ ਰਿਕਾਰਡ ਭਾਰੀ
ਭਾਰਤ ਅਤੇ ਬੰਗਲਾਦੇਸ਼ ਨੇ ਕੁੱਲ 42 ਵਾਰ ਆਹਮੋ-ਸਾਹਮਣੇ ਮੁਕਾਬਲਾ ਕੀਤਾ, ਜਿਸ ਵਿੱਚ ਭਾਰਤ ਨੇ 33 ਤੇ ਬੰਗਲਾਦੇਸ਼ ਨੇ 8 ਮੈਚ ਜਿੱਤੇ, ਜਦਕਿ ਇੱਕ ਮੁਕਾਬਲਾ ਡਰਾਅ ਰਿਹਾ। ਆਈਸੀਸੀ ਟੂਰਨਾਮੈਂਟਾਂ ਵਿੱਚ, ਭਾਰਤ ਨੇ 5 ਵਿੱਚੋਂ 4 ਮੈਚ ਜਿੱਤੇ ਹਨ, ਜਿਸ ਕਰਕੇ ਭਾਰਤੀ ਟੀਮ ਦੀ ਸਿੱਧੀ ਲੀਡ ਨਜ਼ਰ ਆ ਰਹੀ ਹੈ।
ਪਿੱਚ ਅਤੇ ਮੌਸਮ ਦੀ ਜਾਣਕਾਰੀ
ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਸੰਤੁਲਿਤ ਮੰਨੀ ਜਾਂਦੀ ਹੈ, ਜਿੱਥੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵੇਂ ਲਈ ਮੌਕਾ ਰਹਿੰਦਾ ਹੈ। ਸ਼ੁਰੂਆਤੀ ਓਵਰਾਂ ‘ਚ ਤੇਜ਼ ਗੇਂਦਬਾਜ਼ਾਂ ਲਈ ਸਵਿੰਗ ਅਤੇ ਵਿਚਕਾਰਲੇ ਓਵਰਾਂ ਵਿੱਚ ਸਪਿੰਨਰਾਂ ਲਈ ਟਰਨ ਮਿਲਣ ਦੀ ਉਮੀਦ ਹੈ। ਪਹਿਲੀ ਪਾਰੀ ਵਿੱਚ 280-300 ਦੌੜਾਂ ਦਾ ਸਕੋਰ ਆਮ ਤੌਰ ‘ਤੇ ਬਣਦਾ ਹੈ। ਮੌਸਮ ਧੁੱਪਦਾਰ ਰਹੇਗਾ ਅਤੇ ਮੀਂਹ ਦਾ ਕੋਈ ਖਤਰਾ ਨਹੀਂ।
ਭਾਰਤ ਅਤੇ ਬੰਗਲਾਦੇਸ਼ ਦੀ ਸੰਭਾਵਿਤ ਪਲੇਇੰਗ 11
ਬੰਗਲਾਦੇਸ਼: ਤੰਜੀਦ ਹਸਨ, ਸੌਮਿਆ ਸਰਕਾਰ, ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹ੍ਰਿਦੋਏ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ਼, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਨਾਹਿਦ ਰਾਣਾ, ਮੁਸਤਫਿਜ਼ੁਰ ਰਹਿਮਾਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ
ਅਰਸ਼ਦੀਪ ਸਿੰਘ
ਭਾਰਤ ਭਾਰੀ, ਪਰ ਬੰਗਲਾਦੇਸ਼ ਦੇ ਉਲਟਫੇਰ ਦੀ ਸੰਭਾਵਨਾ
ਭਾਰਤ ਇਤਿਹਾਸਕ ਰਿਕਾਰਡ ਅਤੇ ਟੀਮ ਦੀ ਮਜ਼ਬੂਤੀ ਕਰਕੇ ਮੈਚ ਜਿੱਤਣ ਦਾ ਦਾਵੇਦਾਰ ਦਿਖਾਈ ਦੇ ਰਿਹਾ ਹੈ, ਪਰ ਬੰਗਲਾਦੇਸ਼ ਦੀ ਸਪਿਨ ਗੇਂਦਬਾਜ਼ੀ ਮੁਕਾਬਲੇ ‘ਚ ਨਵਾਂ ਮੋੜ ਦੇ ਸਕਦੀ ਹੈ। ਦੋਵਾਂ ਟੀਮਾਂ ਸਮੀਤ ਰਣਨੀਤੀ ਨਾਲ ਉਤਰਨਗੀਆਂ। ਤਾਜ਼ਾ ਅੱਪਡੇਟ ਲਈ ਜੁੜੇ ਰਹੋ!