ਪਠਾਨਕੋਟ ‘ਚ ਹੋਏ ਤਿੰਨ ਜ਼ੋਰਦਾਰ ਧਮਾਕੇ, ਸਾਰੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ
ਪਾਕਿਸਤਾਨ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਅੱਜ ਸਵੇਰੇ 11:50 ਵਜੇ ਪਠਾਨਕੋਟ ਸ਼ਹਿਰ ‘ਚ ਲਗਾਤਾਰ ਤਿੰਨ ਵੱਡੇ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਧਮਾਕਿਆਂ ਦੀ ਗੂੰਜ ਨਾਲ ਪੂਰਾ ਸ਼ਹਿਰ ਸਨਸਨੀ ‘ਚ ਆ ਗਿਆ ਹੈ।
ਇਲਾਕੇ ਵਿੱਚ ਸੁਰੱਖਿਆ ਕਾਰਨ ਸਾਇਰਨ ਵੱਜਣ ਲੱਗ ਪਏ ਹਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਤੁਰੰਤ ਇਲਾਕਾ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤਕ ਸੁਰੱਖਿਆ ਬੁਲਟਿਨ ਜਾਰੀ ਨਾ ਹੋਵੇ, ਲੋਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ।
ਮੌਕੇ ‘ਤੇ ਬੰਬ ਸਕਵਾਡ, ਫੌਰੈਂਸਿਕ ਟੀਮਾਂ ਅਤੇ ਹੋਰ ਸੁਰੱਖਿਆ ਬਲ ਮੌਜੂਦ ਹਨ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਨਤਾ ਨੂੰ ਸਮੇਂ-ਸਮੇਂ ‘ਤੇ ਅਧਿਕਾਰਿਕ ਜਾਣਕਾਰੀ ਦਿੱਤੀ ਜਾਵੇਗੀ।