ਹਰ ਰੋਜ਼ ਮਰਨ ਦੀ ਕਾਮਨਾ ਕਰਦਾ ਸੀ ਇਹ ਪੰਜਾਬੀ ਗਾਇਕ, OTT ‘ਤੇ ਰਿਲੀਜ਼ ਹੋਈ ਡਾਕੂਮੈਂਟਰੀ ਨੇ ਖੋਲ੍ਹੇ ਰਾਜ
ਪੰਜਾਬੀ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦੇ ਜੀਵਨ ਦੇ ਕਈ ਰੁਹਾਨੀ ਪਲ ਸਾਹਮਣੇ ਆਏ ਹਨ। ਹਾਲ ਹੀ ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਉਸ ਦੀ ਡਾਕੂਮੈਂਟਰੀ “ਯੋ ਯੋ ਹਨੀ ਸਿੰਘ ਫੇਮਸ” ਨੇ ਉਸ ਦੇ ਕਰੀਅਰ ਦੇ ਉਤਰਾਅ-ਚੜ੍ਹਾਅ ਅਤੇ ਨਿੱਜੀ ਸੰਘਰਸ਼ਾਂ ਨੂੰ ਦਰਸਾਇਆ ਹੈ।
ਸ਼ਿਕਾਗੋ ਟੂਰ ਦੌਰਾਨ ਟੂਟ ਗਈ ਸੀ ਮਨਸਿਕ ਸਥਿਤੀ
ਡਾਕੂਮੈਂਟਰੀ ਵਿੱਚ ਹਨੀ ਸਿੰਘ ਨੇ ਖੁਲਾਸਾ ਕੀਤਾ ਕਿ ਸ਼ਾਹਰੁਖ ਖਾਨ ਨਾਲ ਟੂਰ ਦੌਰਾਨ ਸ਼ਿਕਾਗੋ ਵਿੱਚ ਉਸ ਦੀ ਮਨਸਿਕ ਸਥਿਤੀ ਕਿਵੇਂ ਡਗਮਗਾਈ। ਉਸਨੇ ਦੱਸਿਆ ਕਿ ਉਹ ਸ਼ੋਅ ਕਰਨ ਤੋਂ ਡਰਦਾ ਸੀ, ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਮਰਨ ਵਾਲਾ ਹੈ। ਇਸ ਦੌਰਾਨ ਉਸ ਨੇ ਆਪਣੇ ਵਾਲ਼ ਵੀ ਕੱਟ ਲਏ ਅਤੇ ਕੌਫੀ ਦਾ ਮੱਗ ਸਿਰ ‘ਤੇ ਮਾਰ ਲਿਆ।
ਮਾਨਸਿਕ ਰੋਗ ਨਾਲ ਸੰਘਰਸ਼
ਹਨੀ ਸਿੰਘ ਨੇ ਆਪਣੇ ਮਨਸਿਕ ਰੋਗ ਬਾਰੇ ਦੱਸਿਆ ਕਿ ਉਹ ਹਰ ਰੋਜ਼ ਮਰਨ ਦੀ ਕਾਮਨਾ ਕਰਦਾ ਸੀ। ਉਸਨੂੰ ਲੱਗਦਾ ਸੀ ਕਿ ਲੋਕ ਉਸ ਉਤੇ ਹੱਸ ਰਹੇ ਹਨ। ਘਰ ਦੀ ਨੌਕਰਾਣੀ ਤੱਕ ਉਸਨੂੰ ਡਰਾਉਣੀ ਲੱਗਦੀ ਸੀ। ਕਈ ਵਾਰ ਉਸਨੂੰ ਮਹਿਸੂਸ ਹੁੰਦਾ ਕਿ ਘਰ ਵਿੱਚ ਕੋਈ ਮਰਨ ਵਾਲਾ ਹੈ ਜਾਂ ਉਹ ਖੁਦ ਮਰਨ ਵਾਲਾ ਹੈ।
OTT ‘ਤੇ ਪ੍ਰਸਿੱਧ ਹੋ ਰਹੀ ਹੈ ਡਾਕੂਮੈਂਟਰੀ
ਯੂਜ਼ਰਜ਼ ਨੇ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਇਸ ਡਾਕੂਮੈਂਟਰੀ ਨੂੰ ਖੂਬ ਪਸੰਦ ਕੀਤਾ ਹੈ। 1 ਘੰਟੇ 20 ਮਿੰਟ ਦੀ ਇਸ ਫਿਲਮ ਵਿੱਚ ਹਨੀ ਸਿੰਘ ਦੇ ਸਫਰ ਦੇ ਅਣਸੁਣੇ ਪਲਾਂ ਨੂੰ ਦਰਸਾਇਆ ਗਿਆ ਹੈ।