ਜਲੰਧਰ ਦੇ ਇਨ੍ਹਾਂ ਐਂਟਰੀ ਪੁਆਇੰਟਾਂ ‘ਤੇ ਨਹੀਂ ਲੱਗੇਗਾ ਜਾਮ, ਜਲਦੀ ਹੀ ਮਿਲੇਗੀ ਵੱਡੀ ਰਾਹਤ
ਫਗਵਾੜਾ ਤੋਂ ਜਲੰਧਰ ਦਾਖਲ ਹੋਣ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਜਾਣਕਾਰੀ ਅਨੁਸਾਰ ਐਲ.ਪੀ.ਯੂ. ਦੇ ਸਾਹਮਣੇ ਪੁਰਾਣੇ ਚਾਰ ਮਾਰਗੀ ਰੇਲਵੇ ਪੁਲ ਨੂੰ 8 ਲੇਨ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਹੱਲ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਕਰੀਬ 50 ਫੀਸਦੀ ਕੰਮ ਪੂਰਾ ਕਰ ਲਿਆ ਹੈ। ਬਾਕੀ ਰਹਿੰਦਾ ਕੰਮ ਅਪ੍ਰੈਲ 2025 ਤੱਕ ਪੂਰਾ ਕਰ ਲਿਆ ਜਾਵੇਗਾ
ਦੱਸਿਆ ਜਾ ਰਿਹਾ ਹੈ ਕਿ 8 ਮਾਰਗੀ ਸੜਕ ਬਣਨ ਨਾਲ ਸਥਾਨਕ ਆਵਾਜਾਈ ਤੋਂ ਵੀ ਰਾਹਤ ਮਿਲੇਗੀ। ਇਸ ਪੁਲ ਦਾ ਨਿਰਮਾਣ NHAI ਵੱਲੋਂ ਵਿਸ਼ੇਸ਼ ਡਿਜ਼ਾਈਨ ਤਹਿਤ ਕੀਤਾ ਜਾ ਰਿਹਾ ਹੈ। ਪੁਰਾਣੇ ਪੁਲ ਨੂੰ ਨਵੇਂ ਪੁਲ ਨਾਲ ਜੋੜਨ ਨਾਲ ਨਾਜਾਇਜ਼ ਕਰਾਸਿੰਗ ‘ਤੇ ਰੋਕ ਲੱਗੇਗੀ। ਇਸ ਸਮੇਂ ਨੈਸ਼ਨਲ ਹਾਈਵੇਅ-44 ’ਤੇ ਯੂਨੀਵਰਸਿਟੀ ਨੇੜੇ ਬਣਿਆ ਤੰਗ ਪੁਲ ਵੱਡੀ ਸਮੱਸਿਆ ਬਣਿਆ ਹੋਇਆ ਹੈ।
ਅੰਡਰਪਾਸ ਬਣਨ ਨਾਲ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਰਾਹਤ ਮਿਲੇਗੀ। ਅੰਡਰਪਾਸ ਬਣਨ ਨਾਲ ਯੂਨੀਵਰਸਿਟੀ ਵਾਲੇ ਪਾਸੇ ਤੋਂ ਲੋਕ ਆਸਾਨੀ ਨਾਲ ਆ ਸਕਣਗੇ। ਪੁਰਾਣੇ ਪੁਲ ਦੇ ਦੋਵੇਂ ਪਾਸੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਅੰਡਰਪਾਸ ਦੇ ਨਿਰਮਾਣ ਨਾਲ ਚਹਿਰੂ ਨੇੜੇ ਦੇ ਇਲਾਕਿਆਂ ਨੂੰ ਵੀ ਫਾਇਦਾ ਹੋਵੇਗਾ।