ਸਰਕਾਰੀ ਹੁਕਮਾਂ ਤੋਂ ਬਾਅਦ ਭਾਰਤ ‘ਚ The Wire ਦੀ ਵੈੱਬਸਾਈਟ ‘ਤੇ ਪਾਬੰਦੀ, ਨਿਊਜ਼ ਪੋਰਟਲ ਨੇ ਲਾਇਆ ਪ੍ਰੈਸ ਦੀ ਆਜ਼ਾਦੀ ਉਲੰਘਣ ਦਾ ਦੋਸ਼

ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਦੌਰਾਨ, ਭਾਰਤ ਸਰਕਾਰ ਵੱਲੋਂ ਉਠਾਏ ਗਏ ਕਦਮਾਂ ‘ਚ ਇੱਕ ਹੋਰ ਨਵਾਂ ਮੋੜ ਆਇਆ ਹੈ। ਵਿਵਾਦਪੂਰਨ ਰਿਪੋਰਟਿੰਗ ਲਈ ਜਾਣੇ ਜਾਂਦੇ ਨਿਊਜ਼ ਪੋਰਟਲ The Wire ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਸਰਕਾਰੀ ਹੁਕਮਾਂ ਰਾਹੀਂ ਭਾਰਤ ਦੇ thewire.in ਵੈੱਬਸਾਈਟ ਦੀ ਪਹੁੰਚ ‘ਤੇ ਪਾਬੰਦੀ ਲਾ ਦਿੱਤੀ ਹੈ।

The Wire ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X (ਸਾਬਕਾ ਟਵਿੱਟਰ) ‘ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਪਾਬੰਦੀ ਭਾਰਤ ਦੇ ਸੰਵਿਧਾਨਕ ਅਧਿਕਾਰ — ਪ੍ਰੈਸ ਦੀ ਆਜ਼ਾਦੀ — ਦੀ ਖੁੱਲ੍ਹੀ ਉਲੰਘਣਾ ਹੈ। ਵੈੱਬਸਾਈਟ ਮੁਤਾਬਕ, ਇੰਟਰਨੈੱਟ ਸਰਵਿਸ ਪ੍ਰਦਾਤਾਵਾਂ ਨੇ ਇਹ ਰੋਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਹੁਕਮਾਂ ਅਨੁਸਾਰ ਲਾਈ ਹੈ।

ਇਹ ਘਟਨਾ X ਦੇ Global Government Affairs ਹੈਂਡਲ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ, ਜਿਸ ‘ਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਵਧਦੇ geo-political ਤਣਾਅ ਦੇ ਚਲਦੇ, ਲਗਭਗ 8000 X ਖਾਤਿਆਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ‘ਚ Maktoob Media, Free Press Kashmir ਅਤੇ The Kashmiryat ਵਰਗੇ ਖ਼ਬਰ ਪਲੇਟਫਾਰਮਾਂ ਦੇ ਹੈਂਡਲ ਵੀ ਸ਼ਾਮਲ ਹਨ।

ਹਾਲਾਂਕਿ, ਭਾਰਤ ਸਰਕਾਰ ਜਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ The Wire ਦੇ ਦੋਸ਼ਾਂ ‘ਤੇ ਹਾਲੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ।

Leave a Reply

Your email address will not be published. Required fields are marked *