ਜਲੰਧਰ ‘ਚ ਨਿਗਮ ਨੇ ਚੁੱਕਿਆ ਵੱਡਾ ਕਦਮ, ਡਿਫਾਲਟਰਾਂ ਦੀ ਪ੍ਰਾਪਰਟੀ ਹੋ ਸਕਦੀ ਹੈ ਸੀਲ

ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਵੱਡੀ ਮੁਹਿੰਮ ਚਲਾਉਣ ਦੀ ਤਿਆਰੀ ਕਰ ਲਈ ਹੈ। ਨਿਗਮ ਮੁਤਾਬਕ ਸ਼ਹਿਰ ਦੇ ਹਜ਼ਾਰਾਂ ਵਾਸੀਆਂ ਵੱਲੋਂ ਜਾਂ ਤਾਂ ਪ੍ਰਾਪਰਟੀ ਟੈਕਸ ਦਿੱਤਾ ਨਹੀਂ ਜਾਂਦਾ ਜਾਂ ਫਿਰ ਘੱਟ ਟੈਕਸ ਜਮ੍ਹਾਂ ਕਰਵਾਇਆ ਜਾਂਦਾ ਹੈ, ਜਿਸ ਕਾਰਨ ਨਿਗਮ ਦੇ ਰੈਵਨਿਊ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

UID ਪਲੇਟਾਂ ਨੂੰ ਜੋੜਿਆ ਗਿਆ ਟੈਕਸ ਸਿਸਟਮ ਨਾਲ

ਨਿਗਮ ਨੇ ਸ਼ਹਿਰ ਦੀਆਂ ਤਕਰੀਬਨ 3 ਲੱਖ ਪ੍ਰਾਪਰਟੀਆਂ ਉੱਤੇ ਲੱਗੀਆਂ ਯੂਨਿਕ ਆਈਡੈਂਟੀਫਿਕੇਸ਼ਨ (UID) ਪਲੇਟਾਂ ਨੂੰ ਹੁਣ ਟੈਕਸ ਕੁਲੈਕਸ਼ਨ ਸਿਸਟਮ ਨਾਲ ਜੋੜ ਦਿੱਤਾ ਹੈ। ਗੂਗਲ ਸ਼ੀਟਸ ਰਾਹੀਂ ਕਰਮਚਾਰੀ ਘਰ-ਘਰ ਜਾਂਚ ਕਰਕੇ ਇਹ ਜਾਣ ਸਕਣਗੇ ਕਿ ਕਿਸਨੇ ਕਿੰਨਾ ਟੈਕਸ ਦਿੱਤਾ ਅਤੇ ਕਿੰਨਾ ਬਕਾਇਆ ਹੈ।

ਕਿਰਾਏਦਾਰਾਂ ਤੋਂ ਵੀ ਲਿਆ ਜਾਵੇਗਾ ਪੂਰਾ ਟੈਕਸ

ਟੈਕਸ ਲੁਕਾ ਰਹੇ ਕਿਰਾਏਦਾਰਾਂ ਦੀ ਪਛਾਣ ਲਈ ਡੀ.ਸੀ. ਦਫ਼ਤਰ ਅਤੇ ਰੈਵਨਿਊ ਵਿਭਾਗ ਤੋਂ ਰੈਂਟ ਡੀਡਸ ਮੰਗਵਾਈਆਂ ਜਾ ਰਹੀਆਂ ਹਨ। ਅਜਿਹੇ ਡਿਫਾਲਟਰਾਂ ਉੱਤੇ ਨਾਂ ਸਿਰਫ਼ ਟੈਕਸ ਬਲਕਿ ਜੁਰਮਾਨਾ ਵੀ ਲਗਾਇਆ ਜਾਵੇਗਾ।

ਸੀਲ ਹੋ ਸਕਦੀਆਂ ਨੇ ਪ੍ਰਾਪਰਟੀਆਂ

ਨਿਗਮ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨੋਟਿਸ ਦੇ ਬਾਵਜੂਦ ਵੀ ਟੈਕਸ ਨਹੀਂ ਦਿੱਤਾ ਗਿਆ ਤਾਂ ਪ੍ਰਾਪਰਟੀ ਨੂੰ ਸੀਲ ਕੀਤਾ ਜਾ ਸਕਦਾ ਹੈ। ਸਖ਼ਤੀ ਨਾਲ ਨੋਟਿਸ ਲਾਗੂ ਕਰਨ ਦੀ ਤਿਆਰੀ ਹੈ।

ਨਾਗਰਿਕਾਂ ਨੂੰ ਨਿਗਮ ਦੀ ਅਪੀਲ

ਨਿਗਮ ਕਮਿਸ਼ਨਰ ਗੌਤਮ ਜੈਨ, ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ, ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ, ਤਾਂ ਜੋ ਕੋਈ ਸਖ਼ਤ ਕਦਮ ਨਾ ਚੁੱਕਣਾ ਪਵੇ।

Leave a Reply

Your email address will not be published. Required fields are marked *