ਜਲੰਧਰ-ਮੋਗਾ ਰੂਟ ਤੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਭਿਆਨਕ ਹਾਦਸਾ, ਕਈ ਜ਼ਖਮੀ
ਜਲੰਧਰ ਤੋਂ ਮੋਗਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅੱਜ ਸਵੇਰੇ ਪਿੰਡ ਕਮਾਲ ਕੇ ਨੇੜੇ ਮੋਗਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਸਵਾਰੀਆਂ ਨਾਲ ਭਰੀ ਇਸ ਬੱਸ ਦੀ ਪਿਕਅਪ ਗੱਡੀ ਨਾਲ ਟੱਕਰ ਹੋ ਗਈ, ਜਿਸ ਨਾਲ ਬੱਸ ਸੜਕ ਤੋਂ ਹੇਠਾਂ ਖੇਤਾਂ ਵਿੱਚ ਲੁੰਘ ਗਈ।
ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਕਈ ਸਵਾਰੀਆਂ ਜ਼ਖਮੀ ਹੋਈਆਂ ਹਨ। ਜਾਣਕਾਰੀ ਅਨੁਸਾਰ, ਇਹ ਬੱਸ ਜਲੰਧਰ ਡੀਪੋ ਦੀ ਸੀ ਅਤੇ ਪਿੰਡ ਕਮਾਲ ਕੇ ਕੋਲ ਇਹ ਦੁਰਘਟਨਾ ਵਾਪਰੀ। ਜ਼ਖਮੀਆਂ ਵਿੱਚ ਕਈ ਸਵਾਰੀਆਂ ਦੀ ਹਾਲਤ ਗੰਭੀਰ ਹੈ।
ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ।