ਪੰਜਾਬ ‘ਚ ਤਾਪਮਾਨ ਵੱਧਣ ਲੱਗਾ, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ‘ਚ ਮੌਸਮ ਲਗਾਤਾਰ ਬਦਲ ਰਿਹਾ ਹੈ, ਜਿਸ ਨਾਲ ਤਾਪਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ। ਠੰਡ ਜਲਦੀ ਖ਼ਤਮ ਹੋਣ ਦੀ ਸੰਭਾਵਨਾ ਹੈ, ਅਤੇ ਗਰਮ ਮੌਸਮ ਸ਼ੁਰੂ ਹੋ ਸਕਦਾ ਹੈ। ਦਿਨ ਵੇਲੇ ਧੁੱਪ ਤੇਜ਼ ਹੋਣ ਲੱਗੀ ਹੈ, ਹਾਲਾਂਕਿ ਰਾਤ ‘ਚ ਹਾਲੇ ਵੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ, ਆਉਣ ਵਾਲੇ 5 ਦਿਨਾਂ ‘ਚ ਪੰਜਾਬ ‘ਚ ਤਾਪਮਾਨ ਹੋਰ ਵਧ ਸਕਦਾ ਹੈ। ਬਠਿੰਡਾ ‘ਚ ਸਭ ਤੋਂ ਵੱਧ 25.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ।
ਇਹ ਰਹੇ ਆਉਣ ਵਾਲੇ ਦਿਨਾਂ ‘ਚ ਕੁਝ ਮੁੱਖ ਸ਼ਹਿਰਾਂ ਦੇ ਤਾਪਮਾਨ:
- ਅੰਮ੍ਰਿਤਸਰ: ਵੱਧੋ-ਵੱਧ 24°C, ਘੱਟੋ-ਘੱਟ 9°C, ਐਤਵਾਰ ਨੂੰ ਮੀਂਹ ਦੀ ਸੰਭਾਵਨਾ।
- ਚੰਡੀਗੜ੍ਹ: ਵੱਧੋ-ਵੱਧ 27°C, ਘੱਟੋ-ਘੱਟ 9°C, ਮੌਸਮ ਸਾਫ਼ ਰਹੇਗਾ।
- ਲੁਧਿਆਣਾ: ਵੱਧੋ-ਵੱਧ 24°C, ਘੱਟੋ-ਘੱਟ 10°C, ਸ਼ੁੱਕਰਵਾਰ ਸਵੇਰੇ ਮੀਂਹ ਦੀ ਉਮੀਦ।
- ਜਲੰਧਰ: ਵੱਧੋ-ਵੱਧ 24°C, ਘੱਟੋ-ਘੱਟ 9°C, ਸ਼ੁੱਕਰਵਾਰ ਨੂੰ ਮੀਂਹ ਪੈ ਸਕਦਾ ਹੈ।
- ਪਟਿਆਲਾ: ਵੱਧੋ-ਵੱਧ 27°C, ਘੱਟੋ-ਘੱਟ 8°C।
- ਬਠਿੰਡਾ: ਵੱਧੋ-ਵੱਧ 26°C, ਘੱਟੋ-ਘੱਟ 10°C।
ਮੌਸਮ ਵਿਭਾਗ ਅਨੁਸਾਰ, ਤਿੱਖੀ ਧੁੱਪ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਦਾ ਸੰਮਾਨ ਕਰਨਾ ਪੈ ਸਕਦਾ ਹੈ।