India ਦਾ ਸਭ ਤੋਂ ਅਮੀਰ YouTuber ਬਣਿਆ ‘Technical Guruji’, ਨੈੱਟਵਰਥ ‘ਚ ਬਾਲੀਵੁੱਡ ਸਿਤਾਰਿਆਂ ਨੂੰ ਵੀ ਦਿੱਤੀ ਟੱਕਰ
ਡਿਜੀਟਲ ਯੁੱਗ ਵਿੱਚ YouTube ਰੁਜ਼ਗਾਰ ਅਤੇ ਮਾਨਤਾ ਦਾ ਵੱਡਾ ਸਰੋਤ ਬਣ ਗਿਆ ਹੈ। ਅੱਜ YouTube ਰਾਹੀਂ ਕਈ ਲੋਕ ਨਾਂ ਹੀ ਸਿਰਫ਼ ਲੋਕਪ੍ਰਿਯ ਹੋ ਰਹੇ ਹਨ, ਸਗੋਂ ਕ੍ਰੋੜਾਂ ਰੁਪਏ ਦੀ ਕਮਾਈ ਵੀ ਕਰ ਰਹੇ ਹਨ।
ਇਸ ਰੇਸ ਵਿੱਚ ਸਭ ਤੋਂ ਅੱਗੇ ਨਿਕਲ ਕੇ ਆਏ ਹਨ ਗੌਰਵ ਚੌਧਰੀ, ਜਿਨ੍ਹਾਂ ਨੂੰ ਲੋਕ ‘ਟੈਕਨੀਕਲ ਗੁਰੂਜੀ’ ਵਜੋਂ ਜਾਣਦੇ ਹਨ। ਉਹ ਹੁਣ ਭਾਰਤ ਦੇ ਸਭ ਤੋਂ ਅਮੀਰ YouTuber ਬਣ ਚੁੱਕੇ ਹਨ।
ਟੈਕਨੀਕਲ ਗੁਰੂਜੀ: ਤਕਨਾਲੋਜੀ ਤੋਂ ਕਮਾਈ ਤੱਕ
ਗੌਰਵ ਚੌਧਰੀ ਦੁਬਈ ਵਿੱਚ ਰਹਿੰਦੇ ਹਨ ਅਤੇ ਪੇਸ਼ੇ ਤੋਂ ਨੈਨੋ-ਟੈਕਨੋਲੋਜੀ ਮਾਹਰ ਹਨ। 2015 ਵਿੱਚ ਸ਼ੁਰੂ ਕੀਤਾ YouTube ਚੈਨਲ Technical Guruji, ਅੱਜ 23.7 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਰੱਖਦਾ ਹੈ। ਉਹ ਮੋਬਾਈਲ, ਗੈਜਟਸ ਅਤੇ ਹੋਰ ਤਕਨੀਕੀ ਜਾਣਕਾਰੀ ਹਿੰਦੀ ਵਿੱਚ ਸਾਂਝੀ ਕਰਦੇ ਹਨ।
ਉਨ੍ਹਾਂ ਦੇ ਦੂਜੇ ਵਲੌਗ ਚੈਨਲ ਰਾਹੀਂ ਉਹ ਆਪਣੀ ਨਿੱਜੀ ਜ਼ਿੰਦਗੀ ਵੀ ਦਰਸ਼ਕਾਂ ਨਾਲ ਸਾਂਝੀ ਕਰਦੇ ਹਨ।
₹356 ਕਰੋੜ ਦੀ ਨੈੱਟਵਰਥ
ਕਈ ਰਿਪੋਰਟਾਂ ਅਨੁਸਾਰ, ਗੌਰਵ ਦੀ ਕੁੱਲ ਨੈੱਟਵਰਥ ₹356 ਕਰੋੜ ਤੋਂ ਵੱਧ ਹੈ। ਇਹ ਕਮਾਈ YouTube ਵਿਗਿਆਪਨਾਂ, ਬ੍ਰਾਂਡ ਡੀਲਾਂ, ਸਪਾਂਸਰਸ਼ਿਪ ਅਤੇ ਹੋਰ ਡਿਜੀਟਲ ਨਿਵੇਸ਼ ਰਾਹੀਂ ਹੁੰਦੀ ਹੈ।
ਬਾਲੀਵੁੱਡ ਸਿਤਾਰੇ ਵੀ ਪਿੱਛੇ
ਉਨ੍ਹਾਂ ਦੀ ਨੈੱਟਵਰਥ ਕਈ ਫਿਲਮੀ ਸਿਤਾਰਿਆਂ ਤੋਂ ਵੀ ਵੱਧ ਹੈ:
-
ਸ਼ਾਹਿਦ ਕਪੂਰ – ₹300 ਕਰੋੜ
-
ਰਣਵੀਰ ਸਿੰਘ – ₹245 ਕਰੋੜ
-
ਗੌਰਵ ਚੌਧਰੀ – ₹356 ਕਰੋੜ
ਭਾਰਤ ਦੇ 5 ਸਭ ਤੋਂ ਅਮੀਰ YouTubers ਦੀ ਲਿਸਟ:
ਰੈਂਕ | ਨਾਮ | ਅਨੁਮਾਨਿਤ ਨੈੱਟਵਰਥ |
---|---|---|
1 | ਗੌਰਵ ਚੌਧਰੀ (Technical Guruji) | ₹356 ਕਰੋੜ |
2 | ਭੁਵਨ ਬਾਮ (BB Ki Vines) | ₹122 ਕਰੋੜ |
3 | ਅਮਿਤ ਭਡਾਨਾ | ₹80 ਕਰੋੜ |
4 | ਅਜੈ ਨਗਰ (CarryMinati) | ₹50 ਕਰੋੜ |
5 | ਨਿਸ਼ਾ ਮਧੁਲਿਕਾ | ₹43 ਕਰੋੜ |
ਟੈਕਨੀਕਲ ਗੁਰੂਜੀ ਦੀ ਇਹ ਕਾਮਯਾਬੀ ਇਹ ਸਾਬਤ ਕਰਦੀ ਹੈ ਕਿ ਯੂਟਿਊਬ ਤੇ ਪਾਸ਼ਨ ਅਤੇ ਮਿਹਨਤ ਰਾਹੀਂ ਕਾਮਯਾਬੀ ਦੀ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।