ਸੁਪਰੀਮ ਕੋਰਟ ਦੀ ਕਿਸਾਨਾਂ ਨੂੰ ਨਸੀਹਤ: ਹਾਈਵੇਅ ਬੰਦ ਨਾ ਕਰੋ, ਜਨਤਾ ਨੂੰ ਪਰੇਸ਼ਾਨੀ ਨਾ ਹੋਵੇ
ਸੁਪਰੀਮ ਕੋਰਟ ਨੇ ਖਨੌਰੀ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਨਸੀਹਤ ਕੀਤੀ ਹੈ ਕਿ ਹਾਈਵੇਅ ਬੰਦ ਨਾ ਕੀਤਾ ਜਾਵੇ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ ਅਤੇ ਜਨਤਾ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ।
ਮਰਨ ਵਰਤ ਤੇ ਜਨਤਾ ਦੀ ਪਰੇਸ਼ਾਨੀ ਦਾ ਮਾਮਲਾ
ਕਿਸਾਨ ਆਗੂ ਡੱਲੇਵਾਲ ਨੇ MSP ਗਾਰੰਟੀ ਸਮੇਤ ਕਈ ਮੰਗਾਂ ਲਈ ਮਰਨ ਵਰਤ ਸ਼ੁਰੂ ਕੀਤਾ, ਪਰ 26 ਨਵੰਬਰ ਨੂੰ ਪੁਲਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ। ਰਿਹਾਈ ਤੋਂ ਬਾਅਦ, ਉਹ ਫਿਰ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ। ਅਦਾਲਤ ਨੇ ਜਨਤਕ ਸਹੂਲਤਾਂ ‘ਤੇ ਹੋ ਰਹੇ ਪ੍ਰਭਾਵ ‘ਤੇ ਚਿੰਤਾ ਜਤਾਈ।
ਪ੍ਰਦਰਸ਼ਨ ਦਾ ਅਧਿਕਾਰ ਬਰਕਰਾਰ ਪਰ ਸਹੂਲਤਾਂ ਦਾ ਧਿਆਨ ਜ਼ਰੂਰੀ
ਅਦਾਲਤ ਨੇ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਅਧਿਕਾਰ ਹੈ, ਪਰ ਜਨਤਾ ਦੀਆਂ ਸਹੂਲਤਾਂ ਨੂੰ ਰੁਕਾਵਟ ਨਾ ਪਹੁੰਚਾਈ ਜਾਵੇ। ਖਨੌਰੀ ਬਾਰਡਰ ਨੂੰ ਪੰਜਾਬ ਲਈ ਲਾਈਫਲਾਈਨ ਦੱਸਦੇ ਹੋਏ, ਅਦਾਲਤ ਨੇ ਕਿਸਾਨ ਆਗੂਆਂ ਨੂੰ ਜਨਤਾ ਦੇ ਹਿੱਤ ‘ਚ ਕਦਮ ਚੁੱਕਣ ਦੀ ਅਪੀਲ ਕੀਤੀ।