ਸਿੱਧੂ ਮੂਸੇਵਾਲਾ ਦਾ ਗੀਤ “ਲਾਕ” ਰਿਲੀਜ਼, ਫੈਨਜ਼ ‘ਚ ਉਤਸ਼ਾਹ ਦੀ ਲਹਿਰ
ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “ਲਾਕ” ਅੱਜ, 23 ਜਨਵਰੀ 2025 ਨੂੰ ਰਿਲੀਜ਼ ਹੋ ਗਿਆ। ਇਹ ਗੀਤ ਸਿੱਧੂ ਦਾ ਸਾਲ 2025 ਦਾ ਪਹਿਲਾ ਗੀਤ ਹੈ। ਰਿਲੀਜ਼ ਦੇ ਕੁਝ ਮਿੰਟਾਂ ਵਿੱਚ ਹੀ ਗੀਤ ਨੇ ਸਾਢੇ 3 ਲੱਖ ਵਿਊਜ਼ ਅਤੇ 2 ਲੱਖ ਤੋਂ ਵੱਧ ਲਾਇਕਸ ਪ੍ਰਾਪਤ ਕਰ ਲਏ ਹਨ। ਇਸ ਗੀਤ ਨੂੰ ਸਿੱਧੂ ਦੇ ਫੈਨਜ਼ ਵੱਲੋਂ ਬੇਹਦ ਪਿਆਰ ਮਿਲ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਸਿੱਧੂ ਦੇ ਪਿਤਾ ਨੇ ਵੀ ਭੂਮਿਕਾ ਨਿਭਾਈ ਹੈ।
ਦ ਕਿਡ ਕੰਪਨੀ ਨੇ ਕੀਤਾ ਨਿਰਮਾਣ
ਇਹ ਗੀਤ ਦ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਪਹਿਲਾਂ ਵੀ ਸਿੱਧੂ ਦੇ ਕਈ ਗੀਤ ਪ੍ਰੋਡਿਊਸ ਕਰ ਚੁੱਕੀ ਹੈ। ਇਸ ਗੀਤ ਦੀ ਵੀਡੀਓ ਨਵਕਰਨ ਬਰਾੜ ਵੱਲੋਂ ਡਾਇਰੈਕਟ ਕੀਤੀ ਗਈ ਹੈ।
ਮੌਤ ਤੋਂ ਬਾਅਦ 9 ਗੀਤ ਹੋਏ ਰਿਲੀਜ਼
ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ 9 ਗੀਤ ਰਿਲੀਜ਼ ਹੋਏ ਹਨ:
- SYL – 23 ਜੂਨ 2022
- ਵਾਰ – 8 ਨਵੰਬਰ 2022
- ਮੇਰਾ ਨਾ – 7 ਅਪ੍ਰੈਲ 2023
- ਚੋਰਨੀ – 7 ਜੁਲਾਈ 2023
- ਵਾਚਆਊਟ – 12 ਨਵੰਬਰ 2023
- ਡ੍ਰਿਪੀ – 2 ਫਰਵਰੀ 2024
- 410 – 11 ਅਪ੍ਰੈਲ 2024
- ਅਟੈਚ – 30 ਅਗਸਤ 2024
- ਹੁਣ ਲਾਕ – 23 ਜਨਵਰੀ 2025
ਮੂਸੇਵਾਲਾ ਦੀ ਮੌਤ ਤੇ ਅਹਿਮ ਜਾਣਕਾਰੀ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਵਿਦੇਸ਼ ’ਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾਇਆ ਸੀ। ਇਸ ਦੇ ਬਾਵਜੂਦ, ਉਨ੍ਹਾਂ ਦੇ ਗੀਤ ਅੱਜ ਵੀ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।