ਸਕੂਲਾਂ ਦਾ ਸਮਾਂ ਬਦਲਿਆ, ਹੁਣ ਨਵੇਂ ਸਮੇਂ ਅਨੁਸਾਰ ਖੁੱਲਣਗੇ
ਸਰਦੀਆਂ ਦੌਰਾਨ ਬਦਲੇ ਗਏ ਸਕੂਲ ਸਮੇਂ ਵਿੱਚ ਹੁਣ ਇੱਕ ਵਾਰ ਫਿਰ ਤਬਦੀਲੀ ਕੀਤੀ ਗਈ ਹੈ। ਹੁਣ ਵਿਦਿਆਰਥੀਆਂ ਨੂੰ ਨਵੇਂ ਨਿਰਧਾਰਤ ਸਮੇਂ ਅਨੁਸਾਰ ਹੀ ਸਕੂਲ ਪਹੁੰਚਣਾ ਪਵੇਗਾ।
ਸੋਮਵਾਰ ਤੋਂ ਗਵਾਲੀਅਰ ਦੇ ਸਰਕਾਰੀ, ਗੈਰ-ਸਰਕਾਰੀ, ਸੀਬੀਐਸਈ, ਆਈਸੀਐਸਈ ਅਤੇ ਮਾਨਤਾ ਪ੍ਰਾਪਤ ਸਕੂਲ ਹੁਣ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕਟਿਆਰ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਪਹਿਲਾਂ, ਜਨਵਰੀ ਵਿੱਚ ਸਖ਼ਤ ਠੰਢ ਕਰਕੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ, ਪਰ ਹੁਣ ਸਰਦੀ ਘਟਣ ਕਾਰਨ ਸਮਾਂ ਮੁੜ 9 ਵਜੇ ਕਰ ਦਿੱਤਾ ਗਿਆ।
ਪਰ, ਕਈ ਪ੍ਰਾਈਵੇਟ ਸਕੂਲ ਅਜੇ ਵੀ ਸਵੇਰੇ 7:30 ਤੋਂ 2 ਵਜੇ ਤੱਕ ਹੀ ਚਲ ਰਹੇ ਹਨ। ਦੂਜੇ ਪਾਸੇ, ਪੰਜਾਬ ਵਿੱਚ ਕਈ ਪ੍ਰਾਈਵੇਟ ਸਕੂਲ 9 ਵਜੇ ਤੋਂ ਖੁੱਲ ਰਹੇ ਹਨ, ਜਦਕਿ ਅਧਿਕਾਰਕ ਤੌਰ ‘ਤੇ ਹੁਣੇ ਕੋਈ ਨਵਾਂ ਹੁਕਮ ਜਾਰੀ ਨਹੀਂ ਹੋਇਆ।