Sarkari Naukri 2025: 4500 ਅਧਿਆਪਕ ਅਸਾਮੀਆਂ ਲਈ ਭਰਤੀ, 15 ਫਰਵਰੀ ਤੋਂ ਸ਼ੁਰੂ ਹੋਵੇਗੀ ਅਰਜ਼ੀ ਪ੍ਰਕਿਰਿਆ
ਸਰਕਾਰੀ ਅਧਿਆਪਕ ਬਣਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਡਾਇਰੈਕਟੋਰੇਟ ਆਫ ਐਲੀਮੈਂਟਰੀ ਐਜੂਕੇਸ਼ਨ (DEE) ਅਸਾਮ ਨੇ 4500 ਅਧਿਆਪਕ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਨ੍ਹਾਂ ਅਸਾਮੀਆਂ ਵਿੱਚ 2900 ਅਸਾਮੀਆਂ ਲੋਅਰ ਪ੍ਰਾਇਮਰੀ (LP) ਅਤੇ 1600 ਅਸਾਮੀਆਂ ਅੱਪਰ ਪ੍ਰਾਇਮਰੀ (UP) ਸਕੂਲਾਂ ਲਈ ਹਨ।
ਮਹੱਤਵਪੂਰਨ ਤਰੀਕਾਂ
ਅਰਜ਼ੀ ਪ੍ਰਕਿਰਿਆ ਸ਼ੁਰੂ – 15 ਫਰਵਰੀ 2025
ਆਖਰੀ ਮਿਤੀ – 31 ਮਾਰਚ 2025
ਅਪਲਾਈ ਕਰਨ ਦਾ ਤਰੀਕਾ – ਔਨਲਾਈਨ @ dee.assam.gov.in
ਭਰਤੀ ਲਈ ਯੋਗਤਾ (Eligibility Criteria)
ਉਮੀਦਵਾਰ ਨੇ TET ਜਾਂ CTET ਪਾਸ ਕੀਤਾ ਹੋਣਾ ਚਾਹੀਦਾ ਹੈ।
ਪ੍ਰਾਇਮਰੀ ਸਿੱਖਿਆ ਵਿੱਚ 2 ਸਾਲ ਦਾ ਡਿਪਲੋਮਾ (D.El.Ed) ਲਾਜ਼ਮੀ।
ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ (ਰਾਖਵੀਂ ਵਰਗ ਲਈ ਛੋਟ)।
ਵਿਦਿਆਕ ਯੋਗਤਾ ਅਤੇ ਹੋਰ ਵੇਰਵੇ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੇ ਗਏ ਹਨ।
ਅਪਲਾਈ ਕਰਨ ਦੀ ਪ੍ਰਕਿਰਿਆ
ਅਧਿਕਾਰਤ ਵੈੱਬਸਾਈਟ dee.assam.gov.in ‘ਤੇ ਜਾਓ।
Recruitment Section ‘ਚ “Teacher Recruitment 2025” ਲਿੰਕ ‘ਤੇ ਕਲਿੱਕ ਕਰੋ।
ਨਵਾਂ ਰਜਿਸਟ੍ਰੇਸ਼ਨ ਕਰੋ ਅਤੇ ਲੌਗਿਨ ਕਰੋ।
ਆਨਲਾਈਨ ਫਾਰਮ ਭਰੋ, ਦਸਤਾਵੇਜ਼ ਅਪਲੋਡ ਕਰੋ।
ਫੀਸ ਭੁਗਤਾਨ ਕਰੋ ਅਤੇ ਅਰਜ਼ੀ ਜਮ੍ਹਾਂ ਕਰੋ।
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ
ਦਸਤਾਵੇਜ਼ ਜਾਂਚ
ਅੰਤਿਮ ਮੈਰਿਟ ਸੂਚੀ ‘ਚ ਚੋਣ
ਵਧੇਰੇ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਂ ਵੈੱਬਸਾਈਟ ‘ਤੇ ਵਿਜ਼ਿਟ ਕਰੋ।