ਸਲਮਾਨ ਖਾਨ ਨੂੰ ਮੁੜ ਮਿਲੀ ਧਮਕੀ, ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਮਸ਼ਰੂਫ਼ ਅਦਾਕਾਰ ਨੇ ਸੁਰੱਖਿਆ ਵਧਾਈ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮੁੜ ਤੋਂ ਜਾਨ ਲੈਣ ਦੀ ਧਮਕੀ ਮਿਲੀ ਹੈ। ਮੁੰਬਈ ਟ੍ਰੈਫਿਕ ਕੰਟਰੋਲ ਰੂਮ ਨੂੰ ਵੀਰਵਾਰ ਰਾਤ ਕਰੀਬ 12 ਵਜੇ ਸਲਮਾਨ ਦੇ ਨਾਂ ‘ਤੇ ਧਮਕੀ ਭਰਿਆ ਮੈਸੇਜ ਪ੍ਰਾਪਤ ਹੋਇਆ, ਜਿਸ ਵਿੱਚ ਸਲਮਾਨ ਅਤੇ ਗੀਤਕਾਰ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ। ਮੈਸੇਜ ਵਿੱਚ ਕਿਹਾ ਗਿਆ ਕਿ ਜਿਸ ਨੇ ਵੀ ਸਲਮਾਨ ਅਤੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਗੀਤ ਲਿਖਿਆ ਹੈ, ਉਸ ਨੂੰ ਇਕ ਦਿਨ ‘ਚ ਹੀ ਮਾਰ ਦਿੱਤਾ ਜਾਵੇਗਾ।
ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਬਈ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਨੂੰ ਧਮਕੀ ਮਿਲੀ ਹੈ, ਅਤੇ ਇਸ ਮੌਕੇ ‘ਤੇ ਸਲਮਾਨ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪ੍ਰਸ਼ੰਸਕ ਵੀ ਇਸ ਘਟਨਾ ਨੂੰ ਲੈ ਕੇ ਚਿੰਤਤ ਹਨ।
ਇਨ੍ਹਾਂ ਧਮਕੀਆਂ ਦੇ ਬਾਵਜੂਦ ਸਲਮਾਨ ਖਾਨ ਆਪਣੇ ਪ੍ਰੋਜੈਕਟਸ ‘ਤੇ ਕਾਇਮ ਹਨ ਅਤੇ ਇਸ ਸਮੇਂ ਉਹ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਖਬਰਾਂ ਅਨੁਸਾਰ, ਇਸ ਘਟਨਾ ਦੇ ਚਲਦੇ ਸਲਮਾਨ ਇਸ ਵਾਰ ਬਿੱਗ ਬੌਸ 18 ਦੇ ਵੀਕੈਂਡ ਵਾਰ ‘ਚ ਨਜ਼ਰ ਨਹੀਂ ਆਉਣਗੇ।