200 ਰੁਪਏ ਦੇ ਨੋਟ ਹੋ ਸਕਦੇ ਹਨ ਬੰਦ? ਆਰਬੀਆਈ ਨੇ ਜਾਰੀ ਕੀਤੀ ਚਿਤਾਵਨੀ
ਮੋਦੀ ਸਰਕਾਰ ਵੱਲੋਂ 2016 ਵਿੱਚ 1000 ਦੇ ਨੋਟ ਬੰਦ ਕਰਨ ਅਤੇ 500-200 ਦੇ ਨਵੇਂ ਨੋਟ ਲਾਂਚ ਕਰਨ ਤੋਂ ਬਾਅਦ ਹੁਣ 200 ਰੁਪਏ ਦੇ ਨੋਟਾਂ ਬਾਰੇ ਚਰਚਾ ਹੋ ਰਹੀ ਹੈ। ਰਿਪੋਰਟਾਂ ਅਨੁਸਾਰ, 200 ਰੁਪਏ ਦੇ ਨੋਟਾਂ ਦੇ ਪ੍ਰਚਲਨ ਤੇ ਵੀ ਗੰਭੀਰ ਕਦਮ ਚੁੱਕੇ ਜਾ ਸਕਦੇ ਹਨ। ਇਸ ਸਬੰਧੀ ਰਿਜ਼ਰਵ ਬੈਂਕ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।
ਆਰਬੀਆਈ ਦਾ ਨਵਾਂ ਨੋਟੀਫਿਕੇਸ਼ਨ
ਰਿਜ਼ਰਵ ਬੈਂਕ ਅਨੁਸਾਰ, ਦੇਸ਼ ਵਿੱਚ 200 ਅਤੇ 500 ਦੇ ਨਕਲੀ ਨੋਟਾਂ ਦੀ ਗਿਣਤੀ ਵੱਧ ਰਹੀ ਹੈ। ਆਰਬੀਆਈ ਨੇ ਲੋਕਾਂ ਨੂੰ ਲੈਣ-ਦੇਣ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਨਕਲੀ ਨੋਟਾਂ ਨੂੰ ਰੋਕਣ ਲਈ ਨਵੇਂ ਉਪਾਅ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਨਕਲੀ ਨੋਟ ਦੀ ਪਛਾਣ ਕਿਵੇਂ ਕਰੀਏ?
ਖੱਬੇ ਪਾਸੇ ਦੇਵਨਾਗਰੀ ਵਿੱਚ 200 ਲਿਖਿਆ ਹੋਵੇਗਾ।
ਵਿੱਚਕਾਰ ਮਹਾਤਮਾ ਗਾਂਧੀ ਦੀ ਸਪੱਸ਼ਟ ਤਸਵੀਰ ਹੋਵੇਗੀ।
ਸੱਜੇ ਪਾਸੇ ਅਸ਼ੋਕ ਸਤੰਭ ਦਾ ਚਿੰਨ੍ਹ ਨਜ਼ਰ ਆਵੇਗਾ।
ਇਹ ਚਿੰਨ੍ਹ ਨੋਟ ਦੀ ਮੌਲਿਕਤਾ ਪਛਾਣਣ ਵਿੱਚ ਮਦਦਗਾਰ ਹਨ।
ਨੋਟ ਮਿਲਣ ‘ਤੇ ਕੀ ਕਰੀਏ?
ਜੇਕਰ ਕਿਸੇ ਨੂੰ ਨਕਲੀ ਨੋਟ ਮਿਲਦਾ ਹੈ, ਤਾਂ ਉਸਨੂੰ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਬੈਂਕ ਵਿੱਚ ਸੌਂਪਣਾ ਚਾਹੀਦਾ ਹੈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਸਚੇਤ ਰਹਿਣ ਅਤੇ ਸਹੀ ਨੋਟਾਂ ਦੀ ਪਛਾਣ ਕਰਕੇ ਹੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।