ਪੰਜਾਬ ਦੀਆਂ ਔਰਤਾਂ ਲਈ ਜਲਦ ਆ ਸਕਦਾ ਹੈ 1100 ਰੁਪਏ ਦੀ ਯੋਜਨਾ ਦਾ ਐਲਾਨ
ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਔਰਤਾਂ ਨੂੰ 1100 ਰੁਪਏ ਮਾਸਿਕ ਰਕਮ ਦੇਣ ਬਾਰੇ ਜਲਦੀ ਫੈਸਲਾ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੇ ਇਸ ਗਾਰੰਟੀ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਇਹ ਪੂਰਾ ਨਹੀਂ ਹੋਇਆ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਸਰਕਾਰ ਨੇ ਮੁਫਤ ਬਿਜਲੀ ਦੀ ਗਾਰੰਟੀ ਪੂਰੀ ਕਰ ਦਿੱਤੀ, ਪਰ ਔਰਤਾਂ ਲਈ ਵਾਅਦਾ ਹਾਲੇ ਬਾਕੀ ਹੈ। ਦਿੱਲੀ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਪਾਰਟੀ ਨੇਤਾਵਾਂ ‘ਚ ਇਹ ਵਿਚਾਰ-ਵਟਾਂਦਰਾ ਹੋ ਰਹੀ ਹੈ ਕਿ ਵਿਰੋਧੀਆਂ ਨੂੰ ਮੁਕਾਬਲਾ ਦੇਣ ਲਈ ਸਰਕਾਰ ਨੂੰ ਆਪਣੀਆਂ ਸਾਰੀਆਂ ਗਾਰੰਟੀਆਂ ਜਲਦੀ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਹਨ।
ਇਸ ਯੋਜਨਾ ਹੇਠ ਕਿਹੜੀਆਂ ਆਮਦਨ ਸੀਮਾ ਵਾਲੀਆਂ ਔਰਤਾਂ ਨੂੰ ਲਾਭ ਮਿਲੇਗਾ, ਇਹ ਅਜੇ ਤੈਅ ਹੋਣਾ ਬਾਕੀ ਹੈ। ਪੰਜਾਬ ਸਰਕਾਰ ਵਲੋਂ ਜਲਦ ਹੀ ਇਸ ਬਾਰੇ ਕੋਈ ਵੱਡਾ ਐਲਾਨ ਹੋਣ ਦੀ ਉਮੀਦ ਹੈ।