Weather Update: ਪੰਜਾਬ ‘ਚ ਮੀਂਹ ਦੀ ਭਵਿੱਖਬਾਣੀ: 19-20 ਫਰਵਰੀ ਲਈ ਯੈਲੋ ਅਲਰਟ, ਤਾਪਮਾਨ ‘ਚ ਆ ਸਕਦੀ ਗਿਰਾਵਟ
ਪੰਜਾਬ ‘ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਤਾਪਮਾਨ ਆਮ ਨਾਲੋਂ ਵੱਧ ਰਹਿਣ ਕਾਰਨ ਲੋਕ ਗਰਮੀ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਨੇ 19-20 ਫਰਵਰੀ ਨੂੰ ਸੂਬੇ ਦੇ ਕੁਝ ਹਿੱਸਿਆਂ ‘ਚ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
18 ਫਰਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ 19-20 ਫਰਵਰੀ ਨੂੰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ‘ਚ ਬੱਦਲ ਛਾਏ ਰਹਿਣਗੇ। ਕੁਝ ਜ਼ਿਲ੍ਹਿਆਂ ‘ਚ ਮੀਂਹ ਪੈ ਸਕਦਾ ਹੈ, ਜਿਸ ਨਾਲ 5-10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਵਹਿਣਗੀਆਂ। ਇਸ ਨਾਲ ਵਧੇ ਹੋਏ ਤਾਪਮਾਨ ‘ਚ ਕੁਝ ਹੱਦ ਤੱਕ ਗਿਰਾਵਟ ਆ ਸਕਦੀ ਹੈ।
ਜੇਕਰ ਭਵਿੱਖਬਾਣੀ ਅਨੁਸਾਰ ਮੀਂਹ ਪੈਂਦਾ ਹੈ, ਤਾਂ ਲੰਮੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਹੇ ਪੰਜਾਬ ਨੂੰ ਕੁਝ ਰਾਹਤ ਮਿਲ ਸਕਦੀ ਹੈ।