ਪੰਜਾਬ ਪੁਲਸ ਨੇ BCM ਸਕੂਲ ਦੇ ਪ੍ਰਿੰਸੀਪਲ ਨੂੰ ਲਿਆ ਹਿਰਾਸਤ ‘ਚ, 7 ਸਾਲਾ ਬੱਚੀ ਦੀ ਮੌਤ ਮਾਮਲੇ ‘ਤੇ ਐਕਸ਼ਨ
BCM ਸਕੂਲ ਵਿੱਚ 7 ਸਾਲਾ ਬੱਚੀ ਅਮਾਇਰਾ ਦੀ ਮੌਤ ਦੇ ਮਾਮਲੇ ਨੇ ਸੂਬਾ ਸਰਕਾਰ ਤੱਕ ਧਿਆਨ ਖਿੱਚ ਲਿਆ ਹੈ। ਇਹ ਮਾਮਲਾ ਹੁਣ CM ਦਰਬਾਰ ਤੱਕ ਪਹੁੰਚ ਚੁੱਕਾ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ।
ਸੂਤਰਾਂ ਦੇ ਅਨੁਸਾਰ, ਸਕੂਲ ਦੇ ਪ੍ਰਿੰਸੀਪਲ ਡੀ.ਪੀ. ਗੁਲੇਰੀਆ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ। ਪ੍ਰਿੰਸੀਪਲ ਨੂੰ ਥਾਣਾ ਡਵੀਜ਼ਨ ਨੰਬਰ 7 ਵਿੱਚ ਲਿਜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕਿਸੇ ਹੋਰ ਥਾਣੇ ਵਿੱਚ ਰੱਖਿਆ ਗਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਿੰਸੀਪਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਸ ਵਲੋਂ ਅਗਲੇ ਕਦਮ ਲਈ ਤਿਆਰੀ ਕੀਤੀ ਜਾ ਰਹੀ ਹੈ।