ਪੰਜਾਬ ਸਰਕਾਰ ਦਾ ਅਲਟੀਮੇਟਮ! 5 ਵਜੇ ਤੱਕ ਡਿਊਟੀ ‘ਤੇ ਵਾਪਸ ਆਓ, ਨਹੀਂ ਤਾਂ……
ਪੰਜਾਬ ਭਰ ‘ਚ ਸਬ-ਰਜਿਸਟਰਾਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ‘ਤੇ ਪੰਜਾਬ ਸਰਕਾਰ ਨੇ ਸਖ਼ਤ ਰਵੱਈਆ ਅਪਣਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਤਹਿਸੀਲਦਾਰਾਂ ‘ਤੇ ਭ੍ਰਿਸ਼ਟਾਚਾਰੀਆਂ ਦਾ ਸਾਥ ਦੇਣ ਦਾ ਦੋਸ਼ ਲਾ ਚੁੱਕੇ ਹਨ ਅਤੇ ਉਨ੍ਹਾਂ ਦੇ ਕੰਮ ਹੋਰ ਅਧਿਕਾਰੀਆਂ ਨੂੰ ਸੌਂਪਣ ਦਾ ਐਲਾਨ ਵੀ ਕਰ ਚੁੱਕੇ ਹਨ। ਹੁਣ ਸਰਕਾਰ ਨੇ ਸ਼ਾਮ 5 ਵਜੇ ਤੱਕ ਡਿਊਟੀ ‘ਤੇ ਵਾਪਸੀ ਲਈ ਅੰਤਿਮ ਚੇਤਾਵਨੀ ਜਾਰੀ ਕਰ ਦਿੱਤੀ ਹੈ।
ਡਿਊਟੀ ‘ਤੇ ਨਾ ਆਉਣ ‘ਤੇ ਹੋਵੇਗੀ ਕਾਰਵਾਈ!
ਪੰਜਾਬ ਸਰਕਾਰ ਵੱਲੋਂ ਰੈਵੇਨਿਊ ਅਧਿਕਾਰੀਆਂ ਨੂੰ ਜਾਰੀ ਪੱਤਰ ‘ਚ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਸ਼ਾਮ 5 ਵਜੇ ਤੱਕ ਡਿਊਟੀ ‘ਤੇ ਨਾ ਆਉਣ ਵਾਲਿਆਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਦਿੱਤੀ Break of Service ਦੀ ਚੇਤਾਵਨੀ!
ਸਮੂਹਿਕ ਹੜਤਾਲ ‘ਤੇ ਜਾਣ ਵਾਲਿਆਂ ਨੂੰ Break of Service ਲਾਗੂ ਕੀਤਾ ਜਾਵੇਗਾ।
ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਹੋਵੇਗੀ।
ਪ੍ਰੋਬੇਸ਼ਨ ‘ਤੇ ਹੋਣ ਵਾਲਿਆਂ ਦੀ ਨੌਕਰੀ ਵੀ ਖ਼ਤਮ ਹੋ ਸਕਦੀ ਹੈ।
ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟਾਲਰੰਸ ਦੀ ਨੀਤੀ ਦੁਹਰਾਈ ਅਤੇ ਕਿਹਾ ਕਿ ਹੜਤਾਲ ਰਾਹੀਂ ਸਰਕਾਰ ਨੂੰ ਬਲੈਕਮੇਲ ਕਰਨਾ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।