ਪੰਜਾਬ ਸਰਕਾਰ ਦਾ ਇਤਿਹਾਸਕ ਕਦਮ, ਗਰੀਬਾਂ ਲਈ ਵੱਡੀ ਰਾਹਤ – ਤੇਜ਼ਾਬ ਪੀੜਤਾਂ ਦੀ ਪੈਨਸ਼ਨ ਵਧੀ
ਪੰਜਾਬ ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਮਹੱਤਵਪੂਰਨ ਫ਼ੈਸਲੇ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਬੈਠਕ ਵਿੱਚ 700 ਏਕੜ ਤੋਂ ਵੱਧ ਬੇਵਸਤੀ ਜ਼ਮੀਨ ਨੂੰ ਓਪਨ ਮਾਰਕਿਟ ‘ਚ ਵੇਚਣ ਦਾ ਫ਼ੈਸਲਾ ਹੋਇਆ, ਜਿਸ ਨਾਲ ਆਉਣ ਵਾਲੀ ਰਕਮ ਨਾਲ 10 ਵੱਡੇ ਸ਼ਹਿਰਾਂ ‘ਚ 1500 ਏਕੜ ਨਵੀਂ ਜ਼ਮੀਨ ਗਰੀਬ ਪਰਿਵਾਰਾਂ ਲਈ ਖਰੀਦੀ ਜਾਵੇਗੀ।
ਇਸ ਤੋਂ ਇਲਾਵਾ, ਤੇਜ਼ਾਬ ਪੀੜਤਾਂ ਦੀ ਪੈਨਸ਼ਨ 8 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਨਵੇਂ ਫ਼ੈਸਲੇ ਅਧੀਨ, ਥਰਡ ਜੈਂਡਰ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ।