ਪੰਜਾਬ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਵੱਡੀ ਰਾਹਤ, 2 OTS ਸਕੀਮਾਂ ਨੂੰ ਮਿਲੀ ਮਨਜ਼ੂਰੀ
ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੇ ਉਦਯੋਗपतੀਆਂ ਲਈ ਵੱਡੇ ਫ਼ੈਸਲੇ ਲਏ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਉਦਯੋਗਾਂ ਲਈ ਵੱਡੀ ਰਾਹਤ
ਕੈਬਨਿਟ ਵੱਲੋਂ 2 ਓ.ਟੀ.ਐੱਸ. (One-Time Settlement) ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ।
- ਪਹਿਲੀ ਸਕੀਮ: ਲੈਂਡ ਇਨਹਾਂਸਮੈਂਟ ਸਕੀਮ – ਹੁਣ ਬਕਾਏ ‘ਤੇ ਸਿਰਫ 8% ਵਿਆਜ ਲੱਗੇਗਾ।
- ਵੱਡੀ ਰਾਹਤ: ਕੰਪਾਊਂਡਿੰਗ ਵਿਆਜ ਅਤੇ ਪੈਨਲਟੀ ਮੁਆਫ਼।
- ਲਾਗੂਤਾ: ਇਹ ਸਕੀਮ 31 ਦਸੰਬਰ 2025 ਤੱਕ ਲਾਗੂ ਰਹੇਗੀ।
ਉਦਯੋਗਿਕ ਵਿਕਾਸ ਸਰਕਾਰ ਦੀ ਪ੍ਰਾਇਕਤਾ
ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਉਦਯੋਗਾਂ ਨੂੰ ਦੇਸ਼ ‘ਚ ਅਗੇ ਲਿਆਉਣਾ ਹੈ। ਉਦਯੋਗਿਕ ਵਿਕਾਸ ਲਈ ਸਰਕਾਰ ਵੱਲੋਂ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।