ਪੰਜਾਬ ਬੋਰਡ 12ਵੀਂ ਕਲਾਸ ਦਾ ਨਤੀਜਾ ਅੱਜ ਹੋਵੇਗਾ ਜਾਰੀ, ਇੰਝ ਕਰੋ ਆਨਲਾਈਨ ਚੈੱਕ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਅੱਜ ਦੁਪਹਿਰ 3 ਵਜੇ ਜਾਰੀ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕੀਤੀ ਹੈ।
ਇਸ ਵਾਰ ਪੰਜਾਬ ਭਰ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ। ਨਤੀਜਾ ਆਨਲਾਈਨ ਰੂਪ ਵਿੱਚ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੋਵੇਗਾ।
ਨਤੀਜਾ ਚੈੱਕ ਕਰਨ ਦੀ ਪ੍ਰਕਿਰਿਆ:
-
ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾਓ
-
Senior Secondary (12th) Examination Result 2025 ਲਿੰਕ ‘ਤੇ ਕਲਿੱਕ ਕਰੋ
-
ਆਪਣਾ Roll Number ਜਾਂ ਹੋਰ ਮੰਗੀ ਗਈ ਜਾਣਕਾਰੀ ਦਰਜ ਕਰੋ
-
Submit ਬਟਨ ‘ਤੇ ਕਲਿੱਕ ਕਰੋ
-
ਤੁਹਾਡਾ ਨਤੀਜਾ ਸਕਰੀਨ ‘ਤੇ ਦਿਖਾਈ ਦੇਵੇਗਾ
-
ਨਤੀਜੇ ਨੂੰ ਡਾਊਨਲੋਡ ਕਰਕੇ ਪ੍ਰਿੰਟ ਵੀ ਕਰ ਸਕਦੇ ਹੋ