ਬਿਜਲੀ ਬਿੱਲਾਂ ਨੂੰ ਲੈ ਕੇ PSPCL ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਖਪਤਕਾਰਾਂ ਦੀਆਂ ਬਿਜਲੀ ਬਿੱਲ ਸਬੰਧੀ ਸਮੱਸਿਆਵਾਂ ਦੇ ਤੇਜ਼ ਨਿਵਾਰਣ ਲਈ ਨਵੀਂ ਈਮੇਲ ਆਈ.ਡੀ. ਜਾਰੀ ਕਰ ਦਿੱਤੀ ਹੈ। ਵਿਭਾਗ ਨੇ ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਣ ਫਾਰਮ ਯੋਜਨਾ ਦੀ ਸ਼ੁਰੂਆਤ ਕਰਕੇ ਇਹ ਨਵਾਂ ਕਦਮ ਚੁੱਕਿਆ ਹੈ।
PSPCL ਵੱਲੋਂ ਜਾਰੀ ਹੁਕਮਾਂ ਅਨੁਸਾਰ, ਮਾਨੇਟਰੀ ਵਿਵਾਦਾਂ ਵਾਲੇ ਕੇਸ, ਜਿਨ੍ਹਾਂ ਦੀ ਰਕਮ ₹5 ਲੱਖ ਤੋਂ ਵੱਧ ਹੈ (ਸਿਵਾਏ ਬਿਜਲੀ ਚੋਰੀ, ਯੂ.ਯੂ.ਈ. ਅਤੇ ਓਪਨ ਅਸੈੱਸ ਵਾਲੇ ਕੇਸਾਂ ਤੋਂ), ਉਨ੍ਹਾਂ ਨੂੰ ਸਿੱਧੇ ਇਸ ਯੋਜਨਾ ਹੇਠ ਲਗਾਇਆ ਜਾ ਸਕਦਾ ਹੈ। ਜੇ ਕਿਸੇ ਖਪਤਕਾਰ ਨੂੰ ਹਲਕਾ ਜਾਂ ਜ਼ੋਨਲ ਪੱਧਰ ਦੇ ਫੈਸਲੇ ਉਤੇ ਐਤਰਾਜ਼ ਹੋਵੇ ਤਾਂ ਉਹ ਇਨ੍ਹਾਂ ਦੇ ਵਿਰੁੱਧ ਅਪੀਲ ਕਰ ਸਕਦੇ ਹਨ।
ਵਿਭਾਗ ਨੇ ਪੁਰਾਣੀ ਈਮੇਲ ਆਈ.ਡੀ. secy.cgrfldh@gmail.com ਨੂੰ ਰੱਦ ਕਰ ਦਿੱਤਾ ਹੈ। ਹੁਣ ਨਵੀਂ ਈਮੇਲ ਆਈ.ਡੀ. xen-secy-cgrf@pspcl.in ਉਤੇ ਹੀ ਸਾਰੀ ਸ਼ਿਕਾਇਤਾਂ ਭੇਜੀਆਂ ਜਾਣਗੀਆਂ।
PSPCL ਨੇ ਖਪਤਕਾਰਾਂ ਨੂੰ ਨਵੀਂ ਵਿਧੀ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਸੁਣੀ ਜਾ ਸਕਣ।