PSPCL ਦਾ JE ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ PSPCL (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਜੂਨੀਅਰ ਇੰਜੀਨੀਅਰ (JE) ਮਨੋਜ ਕੁਮਾਰ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਕੀ ਹੈ ਪੂਰਾ ਮਾਮਲਾ?
ਸ਼ਿਕਾਇਤਕਰਤਾ, ਨਿਊ ਅਮਰ ਨਗਰ, ਡਾਬਾ (ਲੁਧਿਆਣਾ) ਵਾਸੀ, ਆਪਣੇ ਘਰ ਦੀ ਪਹਿਲੀ ਮੰਜ਼ਲ ‘ਤੇ ਛੋਟੀ ਫੈਕਟਰੀ ਲਾਉਣ ਚਾਹੁੰਦਾ ਸੀ, ਜਿਸ ਲਈ 10 ਕਿਲੋਵਾਟ ਵਪਾਰਕ ਬਿਜਲੀ ਮੀਟਰ ਦੀ ਲੋੜ ਸੀ।
ਉਹ PSPCL ਦਫ਼ਤਰ, ਜਨਤਾ ਨਗਰ (ਲੁਧਿਆਣਾ) ਗਿਆ ਅਤੇ ਨਵੇਂ ਮੀਟਰ ਲਈ ਅਰਜ਼ੀ ਦੇ ਕੇ ਫੀਸ ਜਮ੍ਹਾਂ ਕਰਵਾਈ। 15 ਦਿਨਾਂ ਬਾਅਦ JE ਮਨੋਜ ਕੁਮਾਰ ਨੇ ਮੀਟਰ ਲਾਉਣ ਲਈ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਪਹਿਲਾਂ ਉਸ ਨੇ 3,000 ਰੁਪਏ ਮੰਗੇ, ਅਤੇ ਬਾਕੀ ਰਕਮ ਮੀਟਰ ਲੱਗਣ ਤੋਂ ਬਾਅਦ ਦੇਣ ਨੂੰ ਕਿਹਾ।
ਵਿਜੀਲੈਂਸ ਟੀਮ ਦੀ ਕਾਰਵਾਈ
19 ਫਰਵਰੀ ਨੂੰ, ਸ਼ਿਕਾਇਤਕਰਤਾ PSPCL ਦਫ਼ਤਰ ਗਿਆ, ਜਿੱਥੇ JE ਨੇ 5,000 ਰੁਪਏ ਦੀ ਪੇਸ਼ਗੀ ਮੰਗੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਜਾਣਕਾਰੀ ਦਿੱਤੀ। ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ PSPCL ਦਫ਼ਤਰ ‘ਚ JE ਨੂੰ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਫੜ ਲਿਆ।
JE ‘ਤੇ ਮਾਮਲਾ ਦਰਜ
ਵਿਜੀਲੈਂਸ ਬਿਊਰੋ ਨੇ JE ਮਨੋਜ ਕੁਮਾਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।