PHOTOS: ਪ੍ਰਿਯੰਕਾ ਚੋਪੜਾ ਦੀ ਭਾਬੀ ਦੀ ਖੂਬਸੂਰਤੀ ਤੇ ਗਲੈਮਰਸ ਲੁੱਕ ਨੇ ਲੁੱਟਿਆ ਦਿਲ
ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਨੇ ਅਦਾਕਾਰਾ ਨੀਲਮ ਉਪਾਧਿਆਏ ਨਾਲ ਵਿਆਹ ਕਰ ਲਿਆ, ਜੋ ਤਾਮਿਲ ਅਤੇ ਤੇਲਗੂ ਫਿਲਮ ਇੰਡਸਟਰੀ ਵਿੱਚ ਆਪਣੀ ਕਲਾ ਲਈ ਮਸ਼ਹੂਰ ਹੈ। ਖੂਬਸੂਰਤੀ ਅਤੇ ਅਭਿਨਯ ਵਿੱਚ ਉਹ ਕਿਸੇ ਤੋਂ ਘੱਟ ਨਹੀਂ।
ਸਿਧਾਰਥ ਅਤੇ ਨੀਲਮ ਦੀ ਮੁਲਾਕਾਤ ਇੱਕ ਡੇਟਿੰਗ ਐਪ ‘ਤੇ ਹੋਈ। ਅਗਸਤ 2024 ਵਿੱਚ ਉਨ੍ਹਾਂ ਦੀ ਮੰਗਣੀ ਹੋਈ, ਜਿਸ ਵਿੱਚ ਪ੍ਰਿਯੰਕਾ ਚੋਪੜਾ ਵੀ ਸ਼ਾਮਲ ਹੋਈ। ਪ੍ਰਿਯੰਕਾ ਨੇ ਵੀ ਇਹ ਖੁਸ਼ੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।
ਨੀਲਮ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਦੇ ਬੀਚ ਲੁੱਕ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਲਿਆ। ਉਨ੍ਹਾਂ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਨੀਲਮ ਨੇ 2012 ਵਿੱਚ ਫਿਲਮ ‘ਮਿਸਟਰ 7’ ਨਾਲ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ, ਅਤੇ ਉਹ ਦੱਖਣੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ‘ਚ ਕਾਮਯਾਬ ਰਹੀ।
ਨੀਲਮ ਉਪਾਧਿਆਏ ਦੀ ਖੂਬਸੂਰਤੀ ਅਤੇ ਗਲੈਮਰ ਨੇ ਹਮੇਸ਼ਾ ਹੀ ਚਰਚਾ ਬਣਾਈ, ਅਤੇ ਉਹ ਅਪਣੇ ਅਲੱਗ ਅੰਦਾਜ਼ ਕਾਰਨ ਵੀ ਜਾਣੀ ਜਾਂਦੀ ਹੈ।