ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਹੁਣ ਮੋਬਾਈਲ ਵਾਂਗ ਕਰਨਾ ਪਵੇਗਾ ਰੀਚਾਰਜ
ਹੁਣ ਘਰ-ਘਰ ਪ੍ਰੀਪੇਡ ਸਮਾਰਟ ਬਿਜਲੀ ਮੀਟਰ ਲਗਣਗੇ, ਜਿਸ ਨਾਲ ਬਿਜਲੀ ਬਿੱਲ ਭੁਗਤਾਨ ਦੀ ਪ੍ਰਕਿਰਿਆ ਬਦਲ ਜਾਵੇਗੀ। ਪਹਿਲੇ ਪੜਾਅ ‘ਚ ਇਹ ਮੀਟਰ ਸਰਕਾਰੀ ਦਫ਼ਤਰਾਂ ਅਤੇ ਮੁਲਾਜ਼ਮਾਂ ਦੇ ਘਰਾਂ ‘ਚ ਲਗਾਏ ਜਾਣਗੇ, ਜਦਕਿ ਦੂਜੇ ਪੜਾਅ ‘ਚ ਆਮ ਨਾਗਰਿਕਾਂ ਤੱਕ ਵੀ ਇਹ ਯੋਜਨਾ ਲਾਗੂ ਹੋਵੇਗੀ।
ਸਮਾਰਟ ਮੀਟਰ ਦਾ ਨਵਾਂ ਤਰੀਕਾ
ਹੁਣ ਬਿਜਲੀ ਉਸੇ ਤਰੀਕੇ ਨਾਲ ਰੀਚਾਰਜ ਕਰਨੀ ਪਵੇਗੀ, ਜਿਸ ਤਰ੍ਹਾਂ ਮੋਬਾਈਲ ਲਈ ਕਰਦੇ ਹੋ। ਪਹਿਲਾਂ ਰੀਚਾਰਜ ਕਰੋ, ਫਿਰ ਬਿਜਲੀ ਦੀ ਵਰਤੋਂ ਕਰੋ। ਇਹ ਪ੍ਰਣਾਲੀ ਵਿਅਥਤ ਬਿਜਲੀ ਖਪਤ ਨੂੰ ਕੰਟਰੋਲ ਕਰਨ ਅਤੇ ਬਿੱਲ ਦੀ ਸਮੱਸਿਆ ਹੱਲ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ।
ਇਸ ਯੋਜਨਾ ਦੇ ਫਾਇਦੇ
- ਖਪਤਕਾਰ ਆਪਣੀ ਮਰਜ਼ੀ ਅਨੁਸਾਰ ਬਿਜਲੀ ਖਰੀਦ ਸਕਣਗੇ।
- ਬਿੱਲ ਬਕਾਇਆ ਰਹਿਣ ਦੀ ਸਮੱਸਿਆ ਖਤਮ ਹੋ ਜਾਵੇਗੀ।
- ਵੱਡੇ ਉਦਯੋਗਾਂ ਦੇ ਘਾਟੇ ਨੂੰ ਘੱਟ ਕਰਨ ‘ਚ ਮਦਦ ਮਿਲੇਗੀ।
ਕੇਂਦਰੀ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇਹ ਯੋਜਨਾ ਬਿਜਲੀ ਖੇਤਰ ‘ਚ ਵੱਡੀ ਬਦਲਾਵ ਲਿਆਉਣ ਵਾਲੀ ਹੈ, ਜੋ ਆਉਣ ਵਾਲੇ ਸਮਿਆਂ ‘ਚ ਬਹੁਤ ਲਾਭਕਾਰੀ ਹੋਵੇਗੀ।