ਪਾਵਰਕਾਮ ਦੀ ਵੱਡੀ ਕਾਰਵਾਈ, ਬਕਾਇਆ ਬਿਜਲੀ ਬਿੱਲਾਂ ਕਾਰਨ ਕੁਨੈਕਸ਼ਨ ਕੱਟੇ
ਗੁਰਦਾਸਪੁਰ ‘ਚ ਪਾਵਰਕਾਮ ਨੇ ਬਕਾਇਆ ਬਿਜਲੀ ਬਿੱਲਾਂ ਦੀ ਵਸੂਲੀ ਲਈ ਵੱਡੀ ਕਾਰਵਾਈ ਕੀਤੀ। ਸ਼ਹਿਰ ਦੇ ਸਿਟੀ ਡਿਵੀਜ਼ਨ ਅਧੀਨ ਖ਼ਪਤਕਾਰਾਂ ‘ਤੇ 5 ਕਰੋੜ ਰੁਪਏ ਤੋਂ ਵੱਧ ਬਕਾਇਆ ਹੈ। ਇਸ ਨੂੰ ਵਸੂਲਣ ਲਈ ਪਾਵਰਕਾਮ ਨੇ ਪੰਜ ਟੀਮਾਂ ਤੈਅਨਾਤ ਕਰ ਕੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ।
ਪਹਿਲੇ ਦਿਨ, ਟੀਮਾਂ ਨੇ 37 ਦੁਕਾਨਾਂ ਅਤੇ 97 ਘਰੇਲੂ ਕੁਨੈਕਸ਼ਨਾਂ ਦੀ ਜਾਂਚ ਕਰਕੇ 22 ਦੀ ਬਿਜਲੀ ਸਪਲਾਈ ਕੱਟ ਦਿੱਤੀ। ਇਸ ਦੌਰਾਨ 21.62 ਲੱਖ ਰੁਪਏ ਬਕਾਇਆ ਵੀ ਵਸੂਲਿਆ ਗਿਆ।
ਸਿਟੀ ਸਬ-ਡਿਵੀਜ਼ਨ ਦੇ ਐਸ.ਡੀ.ਓ. ਭੁਪਿੰਦਰ ਸਿੰਘ ਕਲੇਰ ਮੁਤਾਬਕ, ਕੁਝ ਖ਼ਪਤਕਾਰ 2021 ਤੋਂ ਬਿਜਲੀ ਬਿੱਲ ਨਹੀਂ ਭਰ ਰਹੇ। ਉੱਚ ਅਧਿਕਾਰੀਆਂ ਦੇ ਹੁਕਮ ‘ਤੇ ਤਬਾਦਲੇ ਵਿੱਚ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ।
ਪਾਵਰਕਾਮ ਨੇ ਸਾਫ਼ ਕੀਤਾ ਕਿ ਜਿਹੜੇ ਵੀ ਖ਼ਪਤਕਾਰ ਮੌਕੇ ‘ਤੇ ਬਿਜਲੀ ਬਿੱਲ ਨਹੀਂ ਭਰਨਗੇ, ਉਨ੍ਹਾਂ ਦੀ ਸਪਲਾਈ ਤੁਰੰਤ ਕੱਟੀ ਜਾਵੇਗੀ।