Breaking News: 12 ਭਾਰਤੀਆਂ ਨੂੰ ਲਿਜਾ ਰਹੇ ਜਹਾਜ਼ ਦੀ ਕਾਠਮੰਡੂ ‘ਚ ਐਮਰਜੈਂਸੀ ਲੈਂਡਿੰਗ

ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ 12 ਭਾਰਤੀਆਂ ਨੂੰ ਲਿਜਾ ਰਹੇ ਨਿੱਜੀ ਸੀਤਾ ਏਅਰ ਦੇ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਏਅਰਲਾਈਨ ਅਧਿਕਾਰੀ ਮੁਤਾਬਕ, ਜਹਾਜ਼ ਲੁਕਲਾ ਤੋਂ ਰਾਮੇਛਾਪ ਵੱਲ ਜਾ ਰਿਹਾ ਸੀ, ਪਰ ਹਾਈਡ੍ਰੌਲਿਕ ਸਿਸਟਮ ਵਿੱਚ ਨੁਕਸ ਦੇ ਚਲਦੇ ਜਹਾਜ਼ ਨੂੰ ਫੌਰੀ ਤੌਰ ‘ਤੇ ਕਾਠਮੰਡੂ ਵੱਲ ਮੋੜਿਆ ਗਿਆ।

ਡੋਰਨੀਅਰ ਮਾਡਲ ਦੇ ਇਸ ਜਹਾਜ਼ ਵਿੱਚ 12 ਭਾਰਤੀ, 2 ਨੇਪਾਲੀ ਯਾਤਰੀ ਅਤੇ 3 ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਤਰਨ ਮਗਰੋਂ ਜਹਾਜ਼ ਨੂੰ ਟਰੈਕਟਰ ਦੀ ਮਦਦ ਨਾਲ ਪਾਰਕਿੰਗ ‘ਚ ਲਿਜਾਇਆ ਗਿਆ।

ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਹਾਈਡ੍ਰੌਲਿਕ ਦਬਾਅ ‘ਚ ਘਾਟ ਆਉਣ ਦੇ ਸੰਕੇਤ ਮਿਲੇ ਸਨ। ਖ਼ੁਸ਼ਖਬਰੀ ਇਹ ਰਹੀ ਕਿ ਸਾਰੇ ਯਾਤਰੀ ਅਤੇ ਅਧਿਕਾਰੀ ਸੁਰੱਖਿਅਤ ਹਨ।

Leave a Reply

Your email address will not be published. Required fields are marked *