ਪਾਦਰੀ ਬਜਿੰਦਰ ਸਿੰਘ ਖ਼ਿਲਾਫ਼ ਹਾਈਕੋਰਟ ਪਹੁੰਚੇ ਲੋਕ, ਮੰਗੀ ਸੁਰੱਖਿਆ
ਮੋਹਾਲੀ ਅਦਾਲਤ ਵਲੋਂ ਜਬਰ-ਜ਼ਿਨਾਹ ਮਾਮਲੇ ‘ਚ ਦੋਸ਼ੀ ਕਰਾਰ ਪਾਦਰੀ ਬਜਿੰਦਰ ਸਿੰਘ ਖ਼ਿਲਾਫ਼ ਚਾਰ ਲੋਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੇ ਆਪਣੀ ਜਾਨ ਅਤੇ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਪਟੀਸ਼ਨਕਰਤਾਵਾਂ ਨੇ ਲਗਾਏ ਗੰਭੀਰ ਦੋਸ਼
ਮੋਹਾਲੀ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਰਣਜੀਤ ਕੌਰ, ਰੁਪਿੰਦਰ ਕੌਰ, ਅਸ਼ੋਕ ਕੁਮਾਰ ਅਤੇ ਹਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਚਰਚ ਦੇ ਪ੍ਰਭਾਵਸ਼ਾਲੀ ਪਾਦਰੀ ਬਜਿੰਦਰ ਸਿੰਘ ਨੇ ਉਨ੍ਹਾਂ ਨੂੰ ਕੁੱਟਣ, ਧਮਕੀਆਂ ਦੇਣ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁਤਾਬਕ, ਪਹਿਲਾਂ ਉਹ ਪਾਦਰੀ ਨਾਲ ਕੰਮ ਕਰਦੇ ਸਨ, ਪਰ ਜਦ ਉਹ ਉਸ ਦੇ ਧੋਖੇ ਅਤੇ ਗਲਤ ਕੰਮਾਂ ਬਾਰੇ ਜਾਣੂ ਹੋਏ ਤਾਂ ਦੂਰੀ ਬਣਾ ਲਈ।
13-14 ਫਰਵਰੀ ਦੀ ਰਾਤ ਵਾਪਰਿਆ ਘਟਨਾ
ਪਟੀਸ਼ਨ ਅਨੁਸਾਰ, 13-14 ਫਰਵਰੀ ਦੀ ਰਾਤ, ਬਜਿੰਦਰ ਸਿੰਘ ਨੇ ਇੱਕ ਸਮਾਗਮ ਦੌਰਾਨ ਰਣਜੀਤ ਕੌਰ ‘ਤੇ ਹਮਲਾ ਕੀਤਾ, ਥੱਪੜ ਮਾਰੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਹ ਸਭ ਸੀਸੀਟੀਵੀ ‘ਚ ਕੈਦ ਹੋ ਗਿਆ ਅਤੇ ਬਾਅਦ ‘ਚ ਵੀਡੀਓ ਵਾਇਰਲ ਹੋ ਗਈ।
ਐੱਫ.ਆਈ.ਆਰ. ਹੋਣ ਦੇ ਬਾਵਜੂਦ ਗ੍ਰਿਫ਼ਤਾਰੀ ਨਹੀਂ
25 ਮਾਰਚ ਨੂੰ ਮੋਹਾਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ, ਪਰ ਗੈਰ-ਜ਼ਮਾਨਤੀ ਦੋਸ਼ ਹੋਣ ਦੇ ਬਾਵਜੂਦ ਬਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
-
9 ਅਪ੍ਰੈਲ ਨੂੰ ਅਗਲੀ ਸੁਣਵਾਈ।
-
ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ।
-
ਮੋਹਾਲੀ ਪੁਲਸ ਨੂੰ ਸ਼ਿਕਾਇਤ ‘ਤੇ ਕਾਰਵਾਈ ਕਰਨ ਦੇ ਨਿਰਦੇਸ਼।
ਪਟੀਸ਼ਨਕਰਤਾਵਾਂ ਦੀ ਮੰਗ
-
ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
-
ਮਾਮਲੇ ਦੀ ਜਾਂਚ ਮੋਹਾਲੀ ਤੋਂ ਬਾਹਰ ਵਿਸ਼ੇਸ਼ ਟੀਮ ਨੂੰ ਸੌਂਪੀ ਜਾਵੇ।
-
ਬਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਵੇ ਅਤੇ ਉਹ ਖੁੱਲ੍ਹੇ ਆਮ ਨਾ ਘੁੰਮ ਸਕੇ।