ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ! SIT ਕਰੇਗੀ ਜਾਂਚ
SitSIT, ਹੁਣ SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਇਸ ਮਾਮਲੇ ਦੀ ਜਾਂਚ ਕਰੇਗੀ।
SIT ਕਰ ਰਹੀ ਜਾਂਚ, SSP ਨੇ ਦਿੱਤੇ ਹੁਕਮ
ਕਪੂਰਥਲਾ ਪੁਲਿਸ ਨੇ ਤੀਨ ਮੈਂਬਰੀ SIT ਗਠਿਤ ਕੀਤੀ ਹੈ, ਜਿਸ ਦੀ ਅਗਵਾਈ SP ਰੁਪਿੰਦਰ ਕੌਰ ਕਰਨਗੇ। ਟੀਮ ਵਿੱਚ DSP (ਐਸਡੀ) ਦੀਪ ਕਰਨ ਸਿੰਘ ਅਤੇ SHO ਬਿਕਰਮਜੀਤ ਸਿੰਘ ਵੀ ਸ਼ਾਮਲ ਹਨ। SSP ਗੌਰਵ ਤੁਰਾ ਨੇ ਹੁਕਮ ਦਿੱਤੇ ਹਨ ਕਿ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ।
ਪੀੜਤ ਮਹਿਲਾ ਦੇ ਗੰਭੀਰ ਦੋਸ਼
ਚਰਚ ਦੀ ਵਲੰਟੀਅਰ ਰਹੀ ਮਹਿਲਾ ਨੇ ਦੋਸ਼ ਲਗਾਇਆ ਕਿ ਪਾਸਟਰ ਨੇ ਉਸਨੂੰ ਅਣਉਚਿਤ ਢੰਗ ਨਾਲ ਛੂਹਿਆ।
2020 ਤੋਂ 2024 ਤਕ ਕਈ ਵਾਰ ਅਣਉਚਿਤ ਟੈਕਸਟ ਮੈਸੇਜ ਭੇਜਣ ਦੇ ਦੋਸ਼।
ਸ਼ਿਕਾਇਤ ਕਰਨ ‘ਤੇ ਉਹ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ।
ਪਾਸਟਰ ਬਜਿੰਦਰ ਸਿੰਘ ਨੇ ਦੋਸ਼ ਕਰਾਰ ਦਿੱਤੇ ਝੂਠੇ
ਪਾਸਟਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਔਰਤ “ਦੁਸ਼ਟ ਆਤਮਾਵਾਂ” ਦੇ ਪ੍ਰਭਾਵ ਹੇਠ ਸੀ ਅਤੇ ਉਹ ਝੂਠਾ ਇਲਜ਼ਾਮ ਲਗਾ ਰਹੀ ਹੈ।