Panjab University ਹੋਸਟਲ ਮੈੱਸ ’ਚ ਸੜੀ ਸਬਜ਼ੀ ਤੇ ਸ਼ਰਾਬ ਦੀਆਂ ਬੋਤਲਾਂ ਮਿਲਣ ’ਤੇ ਹੜਕੰਪ, ਠੇਕੇਦਾਰਾਂ ’ਤੇ ਕਾਰਵਾਈ
ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੋਣ ਦੇ ਇੱਕ ਹੋਰ ਮਾਮਲੇ ਨੇ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਯੂਨੀਵਰਸਿਟੀ ਦੇ ਹੋਸਟਲ ਨੰਬਰ 6 ਦੀ ਮੈੱਸ ਤੇ ਕੰਟੀਨ ’ਚ 10 ਦਿਨ ਪੁਰਾਣੀਆਂ ਤੇ ਸੜੀਆਂ ਸਬਜ਼ੀਆਂ ਦੀ ਵਰਤੋਂ ਅਤੇ ਗੰਦਗੀ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਵੀ ਜ਼ਿਆਦਾ ਚੌਕਾਉਣ ਵਾਲੀ ਗੱਲ ਇਹ ਹੈ ਕਿ ਮੈੱਸ ‘ਚ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ।
ਵਿਦਿਆਰਥੀਆਂ ਵਲੋਂ ਛਾਪਾ
ਸੀ. ਵਾਈ. ਐੱਸ. ਐੱਸ. (CYSS) ਦੇ ਵਿਦਿਆਰਥੀ ਚਿਰਾਗ ਦੁਹਨ ਅਤੇ ਪ੍ਰਭਨੂਰ ਸਿੰਘ ਬੇਦੀ ਨੇ ਹੋਸਟਲ ਨੰਬਰ 6 ਦੀ ਮੈੱਸ ਤੇ ਛਾਪਾ ਮਾਰਿਆ। ਉਥੇ ਉਨ੍ਹਾਂ ਨੇ ਪਾਏ ਕਿ:
-
10 ਕਿੱਲੋ ਸੜੇ ਹੋਏ ਟਮਾਟਰ
-
2 ਕਿੱਲੋ ਪੱਤਾ ਗੋਭੀ
-
3 ਕਿੱਲੋ ਸ਼ਿਮਲਾ ਮਿਰਚ
-
ਹੋਰ ਸਬਜ਼ੀਆਂ ਦੇ ਕ੍ਰੇਟ ਬਿਨਾਂ ਢੱਕੇ ਰੱਖੇ ਹੋਏ ਸਨ
-
ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵੀ ਮਿਲੀਆਂ
-
ਪਖਾਨੇ ਬਹੁਤ ਗੰਦੇ ਸਨ
ਮੈੱਸ ਠੇਕੇਦਾਰਾਂ ‘ਤੇ ਜੁਰਮਾਨਾ, ਨਵੇਂ ਨਿਰਦੇਸ਼ ਜਾਰੀ
ਵਿਦਿਆਰਥੀਆਂ ਵਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਡੀ.ਐੱਸ.ਡਬਲਿਊ. ਪ੍ਰੋ. ਨੰਦਿਤਾ ਸਿੰਘ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਮੈੱਸ ਅਤੇ ਕੰਟੀਨ ਦੇ ਠੇਕੇਦਾਰਾਂ ’ਤੇ 1-1 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਦੁਬਾਰਾ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ।
ਵਾਟਰ ਕੂਲਰ ਅਤੇ ਨਵੀ ਕਮੇਟੀ ਦੀ ਘੋਸ਼ਣਾ
ਪ੍ਰੋ. ਨੰਦਿਤਾ ਨੇ ਦੱਸਿਆ ਕਿ 10 ਦਿਨਾਂ ਅੰਦਰ ਨਵੇਂ ਵਾਟਰ ਕੂਲਰ ਲਗਾਏ ਜਾਣਗੇ। ਨਾਲ ਹੀ, ਹੋਸਟਲ ਨੰਬਰ 5 ਅਤੇ 6 ਦੇ ਵਾਰਡਨਾਂ ਨੂੰ ਮੈੱਸ ’ਚ ਆ ਰਹੇ ਸਾਮਾਨ ਤੇ ਸਬਜ਼ੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮਾਮਲੇ ’ਤੇ ਇਕ ਨਿਗਰਾਨੀ ਕਮੇਟੀ ਵੀ ਬਣਾਈ ਜਾਵੇਗੀ, ਜੋ ਸਿੱਧੇ ਤੌਰ ‘ਤੇ ਸਾਫ਼-ਸਫ਼ਾਈ ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਤੇ ਨਜ਼ਰ ਰੱਖੇਗੀ।
ਸਾਫ਼-ਸਫ਼ਾਈ ਦੇ ਮਾਮਲੇ ਵਿਚ ਕੋਈ ਲਾਪਰਵਾਹੀ ਨਾ ਹੋਵੇ, ਇਸ ਲਈ ਮੈੱਸ ਦੇ ਮੁਲਾਜ਼ਮਾਂ ਤੋਂ ਲਿਖਤੀ ਰਾਜ਼ਾਮੰਦੀ ਲੈ ਲਈ ਗਈ ਹੈ ਕਿ ਭਵਿੱਖ ’ਚ ਸ਼ਿਕਾਇਤ ਆਉਣ ’ਤੇ ਉਨ੍ਹਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ।