ਪੈਨ ਅਤੇ ਆਧਾਰ ਕਾਰਡ ਹੋ ਸਕਦੇ ਨੇ ਰੱਦ!
ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਹ ਕੰਮ 31 ਦਸੰਬਰ ਤੋਂ ਪਹਿਲਾਂ ਜ਼ਰੂਰ ਕਰ ਲਵੋ। ਨਾ ਕਰਨ ‘ਤੇ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ, ਜਿਸ ਨਾਲ ਵਿੱਤੀ ਲੈਣ-ਦੇਣ ਵਿੱਚ ਮੁਸ਼ਕਲ ਆ ਸਕਦੀ ਹੈ। ਇਹ ਕਦਮ ਸਰਕਾਰ ਵੱਲੋਂ ਵਿੱਤੀ ਧੋਖਾਧੜੀ ਰੋਕਣ ਲਈ ਚੁੱਕਿਆ ਗਿਆ ਹੈ ਕਿਉਂਕਿ ਕਈ ਫਿਨਟੇਕ ਕੰਪਨੀਆਂ ਪੈਨ ਡਾਟਾ ਦਾ ਗਲਤ ਇਸਤੇਮਾਲ ਕਰ ਰਹੀਆਂ ਸਨ। ਗ੍ਰਹਿ ਮੰਤਰਾਲਾ ਨੇ ਇਨਕਮ ਟੈਕਸ ਵਿਭਾਗ ਨੂੰ ਪੈਨ ਕਾਰਡ ਨਾਲ ਜੁੜੇ ਡਾਟਾ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ।
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ
ਆਨਲਾਈਨ ਪ੍ਰਕਿਰਿਆ:
- ਵੈੱਬਸਾਈਟ ‘ਤੇ ਜਾਓ – ਇਨਕਮ ਟੈਕਸ ਈ-ਫਾਈਲਿੰਗ ਪੋਰਟਲ www.incometax.gov.in ‘ਤੇ ਜਾਓ।
- ਲਿੰਕ ‘ਤੇ ਕਲਿੱਕ ਕਰੋ – ‘ਕਵਿਕ ਲਿੰਕਸ’ ਚੋਣ ‘ਚ ‘ਲਿੰਕ ਆਧਾਰ ਸਟੇਟਸ’ ‘ਤੇ ਕਲਿੱਕ ਕਰੋ।
- ਡਿਟੇਲਸ ਭਰੋ – ਪੈਨ ਅਤੇ ਆਧਾਰ ਨੰਬਰ ਦਰਜ ਕਰੋ।
- ਲਿੰਕ ਸਥਿਤੀ ਜਾਂਚੋ – ਜੇਕਰ ਪੈਨ ਆਧਾਰ ਨਾਲ ਲਿੰਕ ਹੈ ਤਾਂ ਸੰਦੇਸ਼ ਮਿਲੇਗਾ। ਨਹੀਂ ਤਾਂ ‘ਲਿੰਕ ਆਧਾਰ’ ‘ਤੇ ਕਲਿੱਕ ਕਰਕੇ ਜ਼ਰੂਰੀ ਵੇਰਵੇ ਭਰੋ।
SMS ਰਾਹੀਂ ਲਿੰਕ ਕਰਨ ਦੀ ਪ੍ਰਕਿਰਿਆ:
- SMS ਭੇਜੋ – UIDPAN (ਸਪੇਸ) ਆਧਾਰ ਨੰਬਰ (ਸਪੇਸ) ਪੈਨ ਨੰਬਰ ਟਾਈਪ ਕਰੋ।
- ਨੰਬਰ ‘ਤੇ ਭੇਜੋ – 567578 ਜਾਂ 56161 ‘ਤੇ ਇਹ SMS ਭੇਜੋ।
- ਕਨਫਰਮੇਸ਼ਨ ਮੈਸੇਜ – ਲਿੰਕ ਹੋਣ ਦੇ ਬਾਅਦ ਕਨਫਰਮੇਸ਼ਨ ਮੈਸੇਜ ਪ੍ਰਾਪਤ ਹੋਵੇਗਾ।