ਪਹਿਲਗਾਮ ਹਮਲਾ: ‘ਤੈਨੂੰ ਨਹੀਂ ਮਾਰਾਂਗਾ, ਮੋਦੀ ਨੂੰ ਦੱਸ ਦੇਈਂ’ — ਪੀੜਤ ਮਹਿਲਾ ਨੇ ਦੱਸਿਆ ਅੱਤਵਾਦੀ ਦਾ ਕਹਿਣਾ
ਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਖੂਨੀ ਅੱਤਵਾਦੀ ਹਮਲੇ ਨੇ ਸਾਰੇ ਦੇਸ਼ ਨੂੰ ਝੰਜੋੜ ਦਿੱਤਾ ਹੈ। ਇਸ ਹਮਲੇ ਵਿੱਚ 30 ਤੋਂ ਵੱਧ ਬੇਗੁਨਾਹ ਸੈਲਾਨੀਆਂ ਦੀ ਮੌਤ ਹੋਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹਨ। ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਤੋਂ ਸੈਲਾਨੀ ਮੰਜੂਨਾਥ ਆਪਣੀ ਪਤਨੀ ਪੱਲਵੀ ਅਤੇ ਪੁੱਤਰ ਨਾਲ ਛੁੱਟੀਆਂ ਮਨਾਉਣ ਲਈ ਪਹਿਲਗਾਮ ਆਏ ਹੋਏ ਸਨ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੱਲਵੀ ਨੇ ਦੱਸਿਆ ਕਿ ਜਦ ਮੰਜੂਨਾਥ ਨੂੰ ਅੱਤਵਾਦੀਆਂ ਨੇ ਗੋਲੀ ਮਾਰੀ, ਤਾਂ ਉਸਨੇ ਆਪਣਾ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕੋਲ ਗੁਹਾਰ ਲਾਈ ਕਿ “ਹੁਣ ਮੈਨੂੰ ਵੀ ਮਾਰ ਦਿਓ”, ਜਿਸ ਉੱਤੇ ਇੱਕ ਅੱਤਵਾਦੀ ਨੇ ਬੇਹਦ ਚੁਕਾਉਣ ਵਾਲੀ ਗੱਲ ਕਹੀ: “ਮੈਂ ਤੈਨੂੰ ਨਹੀਂ ਮਾਰਾਂਗਾ, ਜਾ ਕੇ ਮੋਦੀ ਨੂੰ ਦੱਸ ਦੇਈਂ”।
ਪੱਲਵੀ ਅੱਗੇ ਦੱਸਦੀ ਹੈ ਕਿ ਹਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ 3 ਨੌਜਵਾਨਾਂ ਨੇ ਉਸ ਦੀ ਅਤੇ ਉਸ ਦੇ ਪੁੱਤਰ ਦੀ ਜਾਨ ਬਚਾਈ।
ਮੋਦੀ ਨੇ ਦਿੱਤਾ ਕੜਾ ਸੰਦੇਸ਼
ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕਾਇਰਾਨਾ ਹਮਲਾ ਨਿੰਦਨਯੋਗ ਹੈ ਅਤੇ ਜੋ ਵੀ ਲੋਕ ਇਸ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਨਾਪਾਕ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ। ਜ਼ਖ਼ਮੀਆਂ ਦੀ ਤੰਦਰੁਸਤੀ ਲਈ ਮੋਦੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।