Punjab: ਮਾਂ ਬਣੀ ਸਰਪੰਚ, ਪੁੱਤਰ ਨੂੰ ਚੋਣ ਵਿੱਚ ਹਰਾਇਆ
ਫਿਰੋਜ਼ਪੁਰ ਦੇ ਪਿੰਡ ਕੋਠੇ ਕਿਲੀ ‘ਚ ਚਮਤਕਾਰੀ ਸਰਪੰਚੀ ਚੋਣਾਂ ਦੌਰਾਨ ਮਾਂ-ਪੁੱਤ ਆਹਮੋ-ਸਾਹਮਣੇ ਆ ਗਏ। ਮਾਂ ਸੁਮਿੱਤਰਾ ਬੀਬੀ ਅਤੇ ਉਸਦਾ ਪੁੱਤ ਦੋਵੇਂ ਸਰਪੰਚੀ ਦੀ ਦੌੜ ਵਿੱਚ ਸਨ, ਪਰ ਚੋਣ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੁਮਿੱਤਰਾ ਬੀਬੀ ਨੇ ਆਪਣੇ ਪੁੱਤਰ ਨੂੰ 24 ਵੋਟਾਂ ਨਾਲ ਹਰਾਕੇ ਪਿੰਡ ਦੀ ਸਰਪੰਚੀ ਦਾ ਖਿਤਾਬ ਜਿੱਤ ਲਿਆ।
ਸਰਪੰਚ ਬਣਨ ਤੋਂ ਬਾਅਦ ਸੁਮਿੱਤਰਾ ਬੀਬੀ ਨੇ ਦੱਸਿਆ ਕਿ ਸ਼ਰੀਕਾਂ ਨੇ ਉਸਦੇ ਪੁੱਤ ਨੂੰ ਉਸਦੇ ਖ਼ਿਲਾਫ਼ ਖੜ੍ਹਾ ਕੀਤਾ ਸੀ। ਉਹ ਕਦੇ ਨਹੀਂ ਚਾਹੁੰਦੀ ਸੀ ਕਿ ਪਰਿਵਾਰ ਵਿੱਚ ਇਹ ਪਾੜ ਪਵੇ, ਪਰ ਚੋਣਾਂ ਵਿੱਚ ਦੋਵੇਂ ਲੜੇ।